ਤਹਿਰਾਨ (ਏਜੇਂਸੀ): ਈਰਾਨ ਦੀ ਰਾਜਧਾਨੀ ਤਹਿਰਾਨ ਦੇ ਇਕ ਕਲੀਨਿਕ ਵਿਚ ਮੰਗਲਵਾਰ ਦੇਰ ਰਾਤ ਹੋਏ ਧਮਾਕੇ ਵਿਚ 13 ਲੋਕਾਂ ਦੀ ਮੌਤ ਹੋ ਗਈ। ਨਿਊਜ ਏਜੇਂਸੀ ਏ.ਐੱਫ.ਪੀ. ਨੇ ਈਰਾਨ ਦੇ ਸਰਕਾਰੀ ਟੈਲੀਵਿਜਨ ਉੱਤੇ ਮੰਗਲਵਾਰ ਦੇਰ ਰਾਤ ਪ੍ਰਸਾਰਿਤ ਹੋਈ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਧਮਾਕੇ ਤੋਂ ਬਾਅਦ ਕਲੀਨਿਕ ਦੀ ਇਮਾਰਤ ਚ ਅੱਗ ਲੱਗ ਗਈ। ਮੰਨਿਆ ਜਾ ਰਿਹਾ ਹੈ ਕਿ ਧਮਾਕਾ ਕਲੀਨਕ ਵਿਚ ਮੌਜੂਦ ਆਕਸੀਜਨ ਸਿਲੰਡਰ ਵਿਚ ਹੋਇਆ ਹੈ ਅਤੇ ਬਾਅਦ ਵਿਚ ਇਸ ਨੇ ਭਿਆਨਕ ਰੂਪ ਲੈ ਲਿਆ।
ਈਰਾਨ ਦੇ ਈ.ਐੱਮ.ਐੱਸ. ਨਿਊਜ਼ ਚੈਨਲ ਨੇ ਦੱਸਿਆ ਕਿ ਘਟਨਾ ਵਿਚ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਹੋਰ 6 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਤਹਿਰਾਨ ਪੁਲਸ ਮੁਖੀ ਹੁਸੈਨ ਰਹਿਮਾਨੀ ਨੇ ਕਿਹਾ ਕਿ ਮਰਨ ਵਾਲਿਆਂ ਵਿਚ 10 ਔਰਤਾਂ ਸ਼ਾਮਲ ਸਨ।
ਪਾਕਿਸਤਾਨ ਏਅਰਲਾਈਨਸ ਨੇ ਯੂਰਪ ਦੀਆਂ ਉਡਾਣਾਂ 'ਤੇ ਲਾਈ ਰੋਕ
NEXT STORY