ਕਾਬੁਲ— ਅਫਗਾਨਿਸਤਾਨ 'ਚ ਹਫਤੇ ਦੇ ਅਖੀਰ 'ਚ ਚੋਣ ਮੁਹਿੰਮ ਦੀ ਸ਼ੁਰੂਆਤ 'ਚ ਰਾਜਧਾਨੀ ਕਾਬੁਲ 'ਚ ਭਿਆਨਕ ਹਿੰਸਾ ਨਾਲ ਹੋਈ ਤੇ ਇਸ ਦੌਰਾਨ 20 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਕਾਬੁਲ 'ਚ ਐਤਵਾਰ ਨੂੰ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਮਰਉੱਲਾ ਸਾਲੇਹ ਦੇ ਦਫਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ 'ਚ 20 ਲੋਕਾਂ ਦੀ ਮੌਤ ਹੋ ਗਈ ਤੇ ਹੋਰ 50 ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਹਮਲਾ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਪ੍ਰਚਾਰ ਮੁਹਿੰਮ ਦੇ ਪਹਿਲੇ ਦਿਨ ਹੋਇਆ, ਜਿਸ ਨੇ ਦੇਸ਼ 'ਚ ਚਿੰਤਾਜਨਕ ਸੁਰੱਖਿਆ ਵਿਵਸਥਾ ਦੀ ਤਸਵੀਰ ਇਕ ਵਾਰ ਦੁਬਾਰਾ ਸਾਹਮਣੇ ਰੱਖੀ ਹੈ। ਸਾਲੇਹ ਦੇ ਦਫਤਰ ਦੇ ਮੁਤਾਬਕ ਹਮਲਾ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 4:40 ਵਜੇ ਹੋਇਆ। ਇਸ ਹਮਲੇ 'ਚ ਸਾਲੇਹ ਵਾਲ-ਵਾਲ ਬਚੇ।

ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਹਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਇਕ ਆਤਮਘਾਤੀ ਹਮਲਾਵਰ ਨੇ ਇਮਾਰਤ ਦੇ ਦਰਵਾਜ਼ੇ 'ਤੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ 'ਚ ਧਮਾਕਾ ਕਰ ਦਿੱਤਾ। ਇਸ ਤੋਂ ਬਾਅਦ ਤਿੰਨ ਹਮਲਾਵਰ ਇਮਾਰਤ 'ਚ ਦਾਖਲ ਹੋਏ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਐਤਵਾਰ ਨੂੰ ਆਪਣੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰਦਿਆਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਸੀ ਕਿ 18 ਸਾਲ ਦੇ ਸੰਘਰਸ਼ ਤੋਂ ਬਾਅਦ ਸ਼ਾਂਤੀ ਦੀ ਵਾਪਸੀ ਹੋ ਰਹੀ ਹੈ।
ਇਟਲੀ : ਹੁਣ ਪਲਾਸਟਿਕ ਦੀਆਂ ਬੋਤਲਾਂ ਬਦਲੇ ਮਿਲਣਗੀਆਂ ਮੈਟਰੋ ਟਿਕਟਾਂ
NEXT STORY