ਹਰਾਰੇ— ਪੂਰਬੀ ਜ਼ਿੰਬਾਬਵੇ 'ਚ ਸ਼ੁੱਕਰਵਾਰ ਨੂੰ ਆਏ ਇਕ ਚੱਕਰਵਾਤ 'ਇਡਾਈ' ਕਾਰਨ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਹੋਰ ਲੋਕ ਲਾਪਤਾ ਹੋ ਗਏ। ਜ਼ਿੰਬਾਬਵੇ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿੰਬਾਬਵੇ ਦਾ ਗੁਆਂਢੀ ਦੇਸ਼ ਮੋਜ਼ਾਂਬਿਕ ਵੀ ਇਸ ਨਾਲ ਪ੍ਰਭਾਵਿਤ ਹੋਇਆ ਹੈ।
ਜ਼ਿੰਬਾਬਵੇ ਦੇ ਸੂਚਨਾ ਮੰਤਰੀ ਨੇ ਟਵੀਟ ਕੀਤਾ ਕਿ ਅਜੇ ਤੱਕ 24 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਜ਼ਿਆਦਾਤਰ ਲੋਕ ਚਿਮਨੀਮਾਨੀ ਪੂਰਬ ਦੇ ਰਹਿਣ ਵਾਲੇ ਸਨ। ਇਸ 'ਚ ਘੱਟ ਤੋਂ ਘੱਟ 40 ਲੋਕ ਜ਼ਖਮੀ ਹੋਏ ਹਨ। ਤੂਫਾਨ ਦੌਰਾਨ ਮੋਜ਼ਾਂਬਿਕ ਸਰਹੱਦ ਨਾਲ ਲੱਗੇ ਮਿਨਾਕਲੈਂਡ ਸੂਬੇ 'ਚ ਕਈ ਘਰ ਨੁਕਸਾਨੇ ਗਏ ਤੇ ਕਈ ਪੁਲ ਵਹਿ ਗਏ। ਚਿਮਨੀਮਾਨੀ ਜ਼ਿਲੇ ਦੇ ਸੰਸਦ ਮੈਂਬਰ ਜੋਸ਼ੁਆ ਸਾਕੋ ਨੇ ਦੱਸਿਆ ਕਿ ਸਾਨੂੰ ਅਜੇ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ 100 ਲੋਕ ਲਾਪਤਾ ਹਨ ਤੇ ਕੁਝ ਲੋਕਾਂ ਦੇ ਮਰਨ ਦਾ ਵੀ ਖਦਸ਼ਾ ਹੈ।
ਕ੍ਰਾਈਸਟਚਰਚ ਗੋਲੀਬਾਰੀ ਦੇ ਵਿਰੋਧ 'ਚ ਕੀਵੀ ਲੋਕ ਇਕਜੁੱਟ
NEXT STORY