ਪੋਟਸਟਾਉਨ (ਏਜੰਸੀ) - ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਪੋਟਸਟਾਉਨ ਵਿਚ ਇਕ ਘਰ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 2 ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਗੀਤਾਂਜਲੀ ਸ਼੍ਰੀ ਦਾ 'ਟੌਂਬ ਆਫ਼ ਸੈਂਡ' ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਣ ਵਾਲਾ ਪਹਿਲਾ ਹਿੰਦੀ ਨਾਵਲ ਬਣਿਆ
'ਡਬਲਯੂ.ਪੀ.ਵੀ.ਆਈ.-ਟੀ.ਵੀ.' ਦੀ ਇਕ ਰਿਪੋਰਟ ਮੁਤਾਬਕ ਪੋਟਸਟਾਉਨ ਬਰੋ ਦੇ ਪ੍ਰਬੰਧਕ ਜਸਟਿਨ ਕੇਲਰ ਨੇ ਇਕ ਨਿਊਜ਼ ਕਾਨਫਰੰਸ ਵਿਚ ਪੁਸ਼ਟੀ ਕੀਤੀ ਕਿ ਇਹ ਧਮਾਕਾ ਵੀਰਵਾਰ ਰਾਤ 8 ਵਜੇ ਦੇ ਬਾਅਦ ਫਿਲਾਡੇਲਫੀਆ ਤੋਂ ਲੱਗਭਗ 64 ਕਿਲੋਮੀਟਰ ਦੂਰ ਉੱਤਰ-ਪੱਛਮ ਵਿਚ ਸਥਿਤ ਪੋਟਸਟਾਉਨ ਦੇ ਇਕ ਘਰ ਵਿਚ ਹੋਇਆ।
ਇਹ ਵੀ ਪੜ੍ਹੋ: 'How To Murder Your Husband’ ਦੀ ਲੇਖਿਕਾ ਨੇ ਕੀਤਾ ਆਪਣੇ ਪਤੀ ਦਾ ਕਤਲ, ਦੋਸ਼ੀ ਕਰਾਰ
ਕੇਲਰ ਮੁਤਾਬਕ 2 ਲੋਕਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਹਾਲਤ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਇਹ ਧਮਾਕਾ ਕਿਸ ਕਾਰਨ ਹੋਇਆ ਹੈ, ਇਸ ਦੇ ਬਾਰੇ ਵਿਚ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਅਜੇ ਤੱਕ ਧਮਾਕੇ ਵਿਚ ਮਾਰੇ ਗਈ ਜਾਂ ਜ਼ਖ਼ਮੀ ਹੋਏ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਪਿਆਰ ਅੰਨ੍ਹਾ ਹੁੰਦਾ ਹੈ! 19 ਸਾਲਾ ਗੱਭਰੂ 76 ਸਾਲਾ ਪ੍ਰੇਮਿਕਾ ਦੇ ਪਿਆਰ 'ਚ ਹੋਇਆ ਪਾਗਲ, ਕਰਵਾਈ ਮੰਗਣੀ
ਕੈਨੇਡਾ ਨੇ ਮੰਕੀਪੌਕਸ ਦੇ 10 ਹੋਰ ਮਾਮਲਿਆਂ ਦੀ ਕੀਤੀ ਪੁਸ਼ਟੀ
NEXT STORY