ਜਕਾਰਤਾ: ਇੰਡੋਨੇਸ਼ੀਆ ਦੇ ਇੱਕ ਦੂਰ-ਦੁਰਾਡੇ ਟਾਪੂ 'ਤੇ ਸਥਿਤ ਮਾਊਂਟ ਡੁਕੋਨੋ ਜਵਾਲਾਮੁਖੀ ਫਟਣ ਕਾਰਨ ਘੱਟੋ-ਘੱਟ ਤਿੰਨ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲਗਭਗ 20 ਪਰਬਤਾਰੋਹੀਆਂ ਦਾ ਇੱਕ ਸਮੂਹ ਸੁਰੱਖਿਆ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਵੀਰਵਾਰ ਨੂੰ ਹਲਮਾਹੇਰਾ ਟਾਪੂ 'ਤੇ ਸਥਿਤ 1,355 ਮੀਟਰ (4,445 ਫੁੱਟ) ਉੱਚੇ ਜਵਾਲਾਮੁਖੀ 'ਤੇ ਚੜ੍ਹਾਈ ਕਰਨ ਲਈ ਨਿਕਲਿਆ ਸੀ।
ਇੰਡੋਨੇਸ਼ੀਆ ਦੀ ਭੂ-ਵਿਗਿਆਨਕ ਏਜੰਸੀ ਮੁਤਾਬਕ, ਵੀਰਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 7:41 ਵਜੇ ਜਵਾਲਾਮੁਖੀ ਵਿੱਚ ਹੋਏ ਅਚਾਨਕ ਧਮਾਕੇ ਕਾਰਨ ਲੋਕ ਉੱਥੇ ਫਸ ਗਏ। ਉੱਤਰੀ ਹਲਮਾਹੇਰਾ ਦੇ ਪੁਲਿਸ ਮੁਖੀ ਅਰਲਿਚਸਨ ਪਾਸਰੀਬੂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਸਿੰਗਾਪੁਰ ਦੇ ਦੋ ਨਾਗਰਿਕ ਅਤੇ ਇੰਡੋਨੇਸ਼ੀਆ ਦਾ ਇੱਕ ਨਾਗਰਿਕ ਸ਼ਾਮਲ ਹੈ।
ਪੁਲਸ ਮੁਖੀ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਪਰਬਤਾਰੋਹੀਆਂ ਨੂੰ ਪਤਾ ਸੀ ਕਿ ਜਵਾਲਾਮੁਖੀ 'ਤੇ ਚੜ੍ਹਨਾ ਮਨ੍ਹਾ ਹੈ, ਪਰ ਉਹ ਚਿਤਾਵਨੀਆਂ ਨੂੰ ਅਣਗੌਲਿਆ ਕਰਕੇ ਅੱਗੇ ਵਧਦੇ ਰਹੇ। ਬਚਾਅ ਕਾਰਜਾਂ ਦੌਰਾਨ ਹੁਣ ਤੱਕ ਸੱਤ ਵਿਦੇਸ਼ੀ ਨਾਗਰਿਕਾਂ ਸਮੇਤ 14 ਪਰਬਤਾਰੋਹੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜ ਗੰਭੀਰ ਰੂਪ ਵਿੱਚ ਜ਼ਖਮੀ ਹਨ। ਬਚਾਅ ਟੀਮਾਂ ਵੱਲੋਂ ਅਜੇ ਵੀ ਉਨ੍ਹਾਂ ਹੋਰਨਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ ਤੁਰੰਤ ਕੀਤੀ ਕਾਰਵਾਈ
NEXT STORY