ਮਲਸੀਆਂ (ਅਰਸ਼ਦੀਪ)- ਮਲਸੀਆਂ ਦੇ ਮੇਨ ਚੌਕ ਨਜ਼ਦੀਕ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਗੱਡੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਹੋਣ ਤੋਂ ਕੁਝ ਸਮੇਂ ਬਾਅਦ ਹੀ ਗੱਡੀ ਨੂੰ ਮਲਸੀਆਂ ਦੇ ਨਜ਼ਦੀਕੀ ਪਿੰਡ ਬਾਗਪੁਰ ਵਿਖੇ ਝੋਨੇ ਦੇ ਖੇਤਾਂ ਨੇੜਿਓਂ ਬਰਾਮਦ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਅਟਵਾਲ ਗੈਸ ਏਜੰਸੀ ਸ਼ਾਹਕੋਟ ਦੀ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਤੋਂ ਬਾਅਦ ਮਹਿੰਦਰਾ ਪਿਕਅੱਪ ਗੱਡੀ ਦਾ ਡਰਾਈਵਰ ਅਤੇ ਹੈਲਪਰ ਮਲਸੀਆਂ ਦਾਣਾ ਮੰਡੀ ਸਾਹਮਣੇ ਗੱਡੀ ਖੜ੍ਹੀ ਕਰਕੇ ਇਕ ਦੁਕਾਨ ਤੋਂ ਪੈਸੇ ਲੈਣ ਲਈ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਸਿਲੰਡਰਾਂ ਨਾਲ ਭਰੀ ਗੱਡੀ ਨੂੰ ਕੋਈ ਵਿਅਕਤੀ ਮਲਸੀਆਂ ਦੀ ਦਾਣਾ ਮੰਡੀ ਵੱਲ ਲੈ ਕੇ ਜਾ ਰਿਹਾ ਸੀ। ਡਰਾਈਵਰ ਅਤੇ ਹੈਲਪਰ ਨੇ ਸਕੂਟਰੀ ’ਤੇ ਗੱਡੀ ਦਾ ਪਿੱਛਾ ਵੀ ਕੀਤਾ ਪਰ ਗੱਡੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਇਹ ਵੀ ਪੜ੍ਹੋ: ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਗੋਲ਼ੀ ਲੱਗਣ ਕਾਰਨ ਮੌਤ! ਦੋਸਤਾਂ ਨਾਲ ਪਾਰਟੀ ਮਨਾਉਣ ਜਾ ਰਿਹਾ ਸੀ ਨੌਜਵਾਨ
ਇਸ ਤੋਂ ਬਾਅਦ ਏਜੰਸੀ ਦੇ ਮਾਲਕ ਜਸਬੀਰ ਸਿੰਘ ਤੱਖਰ ਨੂੰ ਸੂਚਿਤ ਕੀਤਾ ਗਿਆ। ਏਜੰਸੀ ਮਾਲਕ, ਡਰਾਈਵਰ ਬਲਵੀਰ ਸਿੰਘ ਉਰਫ਼ ਸਾਬੀ ਪੁੱਤਰ ਪਾਲ ਸਿੰਘ ਵਾਸੀ ਨੂਰਪੁਰ ਚੱਠਾ ਅਤੇ ਹੈਲਪਰ ਸਲੀਮ ਵਾਸੀ ਜਲੰਧਰ ਵੱਲੋਂ ਮਲਸੀਆਂ ਪੁਲਸ ਚੌਕੀ ਪਹੁੰਚ ਕੇ ਗੱਡੀ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਇਸ ਸਬੰਧੀ ਮਲਸੀਆਂ ਚੌਕੀ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਗੈਸ ਸਿਲੰਡਰਾਂ ਸਮੇਤ ਚੋਰੀ ਹੋਈ ਗੱਡੀ ਪਿੰਡ ਬਾਗਪੁਰ ਵਿਖੇ ਝੋਨੇ ਦੇ ਖੇਤਾਂ ਨੇੜੇ ਖੜ੍ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਗੱਡੀ ਵਿਚ ਮੌਜੂਦ ਸਿਲੰਡਰਾਂ ਦੀ ਗਿਣਤੀ ਹਾਲੇ ਨਹੀਂ ਕੀਤੀ ਗਈ ਅਤੇ ਏਜੰਸੀ ਦੇ ਮਾਲਕ ਤੇ ਡਰਾਈਵਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ! ਰਾਤ ਵੇਲੇ ਲੋਕਾਂ ਦਾ ਬਾਹਰ ਨਿਕਲਣਾ ਹੋਇਆ ਔਖਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
NEXT STORY