ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਦੌਰਾਨ ਆਪਣੇ ਨਿੱਜੀ ਜ਼ਿੰਦਗੀ ਦੇ ਉਸ ਦਰਦਨਾਕ ਦੌਰ ਬਾਰੇ ਖੁੱਲ੍ਹ ਕੇ ਗੱਲ ਕੀਤੀ, ਜਦੋਂ ਉਨ੍ਹਾਂ ਦੇ ਸਹੁਰੇ ਪਰਿਵਾਰ ਉਨ੍ਹਾਂ ਦੀ ਡੋਲੀ ਘਰ ਦੀਆਂ ਬਰੂਹਾਂ ਤੋਂ ਵਾਪਸ ਮੋੜ ਦਿੱਤੀ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ
ਗੱਲਬਾਤ ਦੌਰਾਨ ਜਤਿੰਦਰ ਕੌਰ ਨੇ ਆਪਣੇ ਵਿਆਹ ਦਾ ਕਿੱਸਾ ਸੁਣਾਉਂਦੇ ਦੱਸਿਆ ਕਿ ਸੁਰਿੰਦਰ ਸਿੰਘ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਰੰਗਮੰਚ ਦੇ ਮਹਾਨ ਨਿਰਦੇਸ਼ਕ ਗੁਰਸ਼ਰਨ ਸਿੰਘ ਨੇ ਹੀ ਕਰਵਾਈ ਸੀ ਅਤੇ ਉਸ ਸਮੇਂ ਉਹ ਇਕ ਥੀਏਟਲ ਕਲਾਕਾਰ ਸੀ। ਅਦਾਕਾਰਾ ਮੁਤਾਬਕ ਜਦੋਂ ਸੁਰਿੰਦਰ ਸਿੰਘ ਨਾਲ ਉਨ੍ਹਾਂ ਦੇ ਵਿਆਹ ਦੀ ਗੱਲ ਚੱਲੀ ਤਾਂ ਸਹੁਰਾ ਪਰਿਵਾਰ ਇਸ ਰਿਸ਼ਤੇ ਦੇ ਸਖਤ ਖਿਲਾਫ ਸੀ। ਪਰਿਵਾਰ ਦਾ ਕਹਿਣe ਸੀ ਕਿ ਉਹ ਇੱਜ਼ਤਦਾਰ ਲੋਕ ਹਨ ਅਤੇ ਉਹ ਥੀਏਟਰ/ਅਦਾਕਾਰੀ ਨੂੰ ਚੰਗਾ ਨਹੀਂ ਸਮਝਦੇ ਸਨ ਪਰ ਸੁਰਿੰਦਰ ਆਪਣੇ ਫ਼ੈਸਲੇ ’ਤੇ ਅੜੇ ਰਹੇ ਅਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਉਹ ਵਿਆਹ ਜਤਿੰਦਰ ਕੌਰ ਨਾਲ ਹੀ ਕਰਾਉਣਗੇ। ਇਸ ਤੋਂ ਬਾਅਦ ਸੁਰਿੰਦਰ ਆਪਣੇ ਦੋਸਤਾਂ ਅਤੇਕੁੱਝ ਰਿਸ਼ਤੇਦਾਰਾਂ ਨਾਲ ਬਰਾਤ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਇਸ ਵਿਆਹ ਵਿੱਚ ਉਨ੍ਹਾਂ ਦੀ ਮਾਂ ਅਤੇ ਨਾਨਕਾ ਪਰਿਵਾਰ ਸ਼ਾਮਲ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ: ਇਮਰਾਨ ਹਾਸ਼ਮੀ ਨੇ 'ਆਵਾਰਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene ! ਅਸਲ ਵਜ੍ਹਾ ਆਈ ਸਾਹਮਣੇ
ਅਦਾਕਾਰਾ ਨੇ ਅੱਗੇ ਸਾਂਝਾ ਕੀਤਾ ਕਿ ਸੁਰਿੰਦਰ ਹੋਰਾਂ ਦੇ 2 ਘਰ ਸਨ, ਜਿਸ ਘਰੋਂ ਸੁਰਿੰਦਰ ਬਰਾਤ ਲੈ ਕੇ ਗਏ ਸਨ, ਉਸੇ ਘਰ ਡੋਲੀ ਲਿਜਾਣ ਦੀ ਬਜਾਏ ਉਹ ਆਪਣੇ ਦੂਜੇ ਘਰ ਡੋਲੀ ਲੈ ਕੇ ਚਲੇ ਗਏ। ਯਾਨੀ ਜਿੱਥੇ ਉਨ੍ਹਾਂ ਦੀ ਮਾਂ ਰਹਿ ਰਹੀ ਸੀ। ਉਸ ਘਰ ਵਿੱਚ ਉਨ੍ਹਾਂ ਦੀ ਮਾਂ, ਭੈਣ-ਭਰਾ ਅਤੇ ਭਾਬੀ ਮੌਜੂਦ ਸਨ। ਜਦੋਂ ਉਨ੍ਹਾਂ ਨੇ ਬੂਹਾ ਖੜਕਾਇਆ, ਤਾਂ ਸੁਰਿੰਦਰ ਦੀ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਬੇਰੁਖ਼ੀ ਨਾਲ ਕਿਹਾ, "ਕਿਹੜਾ ਸੁਰਿੰਦਰ ਤੇ ਕਿਹੜੀ ਜਤਿੰਦਰ? ਨਾ ਅਸੀਂ ਕਿਸੇ ਨੂੰ ਵਿਆਹੁਣ ਗਏ ਸੀ ਤੇ ਨਾ ਹੀ ਡੋਲੀ ਅੰਦਰ ਵਾੜਨੀ ਹੈ।" ਇਹ ਕਹਿ ਕੇ ਉਨ੍ਹਾਂ ਨੇ ਮੂੰਹ ’ਤੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਡੋਲੀ ਉੱਥੋਂ ਹੀ ਵਾਪਸ ਮੋੜ ਦਿੱਤੀ ਗਈ। ਇੱਕ ਨਵੀਂ ਵਿਆਹੀ ਕੁੜੀ, ਜਿਸ ਦੇ ਮਨ ਵਿੱਚ ਵਿਆਹ ਨੂੰ ਲੈ ਕੇ ਹਜ਼ਾਰਾਂ ਸੁਪਨੇ ਹੁੰਦੇ ਹਨ, ਉਸ ਲਈ ਇਹ ਬਹੁਤ ਵੱਡਾ ਝਟਕਾ ਸੀ। ਅੱਗੇ ਅਦਾਕਾਰਾ ਨੇ ਦੱਸਿਆ ਕਿ, ਜਦੋਂ ਸਹੁਰਿਆਂ ਨੇ ਬੂਹੇ ਬੰਦ ਕਰ ਦਿੱਤੇ, ਤਾਂ ਸੁਰਿੰਦਰ ਨੇ ਮੈਨੂੰ ਕਿਹਾ, "ਦੇਖ, ਹੁਣ ਮੈਂ ਤੇਰੇ ਮਗਰ ਖੜ੍ਹਾ ਹਾਂ, ਤੂੰ ਪਿੱਛੇ ਮੁੜ ਕੇ ਨਹੀਂ ਵੇਖਣਾ। ਇਨ੍ਹਾਂ ਨੂੰ ਕੁਝ ਬਣ ਕੇ ਦਿਖਾ।" ਪਤੀ ਦੇ ਇਸ ਹੌਸਲੇ ਅਤੇ ਵੱਡੀ ਸੋਚ ਨੇ ਜਤਿੰਦਰ ਕੌਰ ਨੂੰ ਟੁੱਟਣ ਤੋਂ ਬਚਾਇਆ ਅਤੇ ਅੱਗੇ ਵਧਣ ਦੀ ਨਵੀਂ ਤਾਕਤ ਦਿੱਤੀ।
ਇਹ ਵੀ ਪੜ੍ਹੋ: 45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ ! ਵਾਇਰਲ ਵੀਡੀਓ ਨੇ ਛੇੜੀ ਚਰਚਾ
ਅਦਾਕਾਰਾ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਹ ਦੋਵੇਂ ਜੀਅ ਇਕੱਲੇ ਰਹਿ ਰਹੇ ਸਨ ਅਤੇ ਦੋਹਾਂ ਨੇ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਵੀ ਕੀਤਾ। ਕਿਉਂਕਿ ਨਾ ਸਹੁਰਿਆਂ ਵੱਲੋਂ ਕੋਈ ਮਦਦ ਮਿਲੀ ਅਤੇ ਨਾ ਹੀ ਜਤਿੰਦਰ ਕੌਰ ਦੇ ਪੇਕੇ ਪਰਿਵਾਰ ਕੋਲ ਕੁਝ ਸੀ। ਵਿਆਹ ਤੋਂ ਬਾਅਦ ਵੀ ਗੁਰਸ਼ਰਨ ਭਾਜੀ ਹੋਰਾਂ ਨਾਲ ਲਗਾਤਾਰ ਪਿੰਡਾਂ ਵਿੱਚ ਜਾ ਕੇ ਨਾਟਕ ਕਰਦੀ ਰਹੀ। ਇਸ ਔਖੇ ਦੌਰ ਵਿੱਚ ਗੁਰਸ਼ਰਨ ਭਾਜੀ ਨੇ ਵੀ ਉਨ੍ਹਾਂ ਦੀ ਕਾਫ਼ੀ ਸਹਾਇਤਾ ਕੀਤੀ। ਹੌਲੀ-ਹੌਲੀ ਦੋਵਾਂ ਦੀ ਮਿਹਨਤ ਰੰਗ ਲਿਆਈ ਅਤੇ ਕੰਮ ਚੱਲਣਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ: ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ
ਇਸ ਦੌਰਾਨ ਜਦੋਂ ਉਹ ਦਿੱਲੀ ਵਿੱਚ ਇੱਕ ਸ਼ੋਅ ਕਰਨ ਗਏ, ਤਾਂ ਉੱਥੇ ਦੂਰਦਰਸ਼ਨ (TV) ਵਾਲਿਆਂ ਨੇ ਉਨ੍ਹਾਂ ਦੇ ਗਰੁੱਪ ਨੂੰ ਆਡੀਸ਼ਨ ਲਈ ਬੁਲਾਇਆ। ਗੁਰਸ਼ਰਨ ਭਾਜੀ ਤੋਂ ਚੋਰੀ (ਕਿਉਂਕਿ ਭਾਜੀ ਕਲਾਕਾਰਾਂ ਦੇ ਸਟੇਜ ਛੱਡ ਕੇ ਟੀਵੀ ਵੱਲ ਜਾਣ ਦੇ ਖ਼ਿਲਾਫ਼ ਸਨ) ਪੂਰੇ ਗਰੁੱਪ ਨੇ ਆਡੀਸ਼ਨ ਦਿੱਤਾ, ਜਿਸ ਵਿੱਚੋਂ ਸਿਰਫ਼ ਜਤਿੰਦਰ ਕੌਰ ਅਤੇ ਜੱਬਲ ਹੀ ਸਫ਼ਲ ਹੋਏ। ਜਤਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਤੁਹਾਡਾ ਪਤੀ ਤੁਹਾਡੇ ਨਾਲ ਖੜ੍ਹਦਾ ਹੈ, ਤਾਂ ਬਾਹਰਲੇ ਲੋਕਾਂ ਦੀਆਂ ਨਕਾਰਾਤਮਕ ਗੱਲਾਂ ਅਤੇ ਬਕਵਾਸ ਹਮੇਸ਼ਾ ਲਈ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਦੀ ਕਾਮਯਾਬੀ ਨੇ ਉਨ੍ਹਾਂ 'ਤੇ ਉਂਗਲ ਚੁੱਕਣ ਵਾਲੇ ਲੋਕਾਂ ਦੇ ਮੂੰਹਾਂ ’ਤੇ ਹਮੇਸ਼ਾ ਲਈ 'ਫੁੱਲ ਸਟੋਪ' ਲਗਾ ਦਿੱਤਾ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ ਪੁਖਰਾਜ ਭੱਲਾ
NEXT STORY