ਸਿਡਨੀ (ਸਨੀ ਚਾਂਦਪੁਰੀ):- ਪੰਜਾਬੀ ਜਿੱਥੇ ਵੀ ਗਏ ਹਨ ਉਹ ਆਪਣਾ ਵਿਰਸਾ ਤੇ ਖੇਡਾਂ ਨੂੰ ਨਾਲ ਹੀ ਲੈ ਕੇ ਗਏ ਹਨ। ਜਿੱਥੇ ਮਾਂ ਖੇਡ ਕਬੱਡੀ ਅੱਜ ਦੇ ਸਮੇਂ ਵਿੱਚ ਦੁਨੀਆ ਦੇ ਹਰ ਕੋਨੇ ਵਿੱਚ ਖੇਡੀ ਜਾ ਰਹੀ ਹੈ ਉੱਥੇ ਹੀ ਆਸਟ੍ਰੇਲੀਆ ਵਿੱਚ ਭਾਈਚਾਰੇ ਵੱਲੋਂ ਨਵੇਕਲ਼ਾ ਉਪਰਾਲਾ ਕੀਤਾ ਜਾ ਰਿਹਾ ਹੈ। ਗਲੈਨਵੁੱਡ ਅਥਲੈਟਿਕਸ ਅਤੇ ਸਪੋਰਟਸ ਕਲੱਬ, ਸਿਡਨੀ ਕਬੱਡੀ ਕਲੱਬ ਅਤੇ ਟਰਬਨ ਫਾੱਰ ਆਸਟ੍ਰੇਲੀਆ ਵੱਲੋਂ ਸਿਡਨੀ ਵਿੱਚ ਪਹਿਲੀ ਮਲਟੀਕਲਚਰਲ ਅਤੇ ਅੰਤਰਾਰਸ਼ਟਰੀ ਅਥਲੈਟਿਕਸ ਮੀਟ ਕਰਵਾਈ ਜਾ ਰਹੀ ਹੈ।


ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ WWE ਦੇ ਕੁਸ਼ਤੀ ਚੈਂਪੀਅਨ ਸਿਡ ਯੂਡੀ ਦਾ ਦੇਹਾਂਤ


ਇਸ ਦੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਗੁਰਸ਼ੇਰ ਸਿੰਘ ਮਾਨ ਨੇ ਦੱਸਿਆ ਕਿ ਸਾਨੂੰ ਇਹ ਦੱਸਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਿਡਨੀ ਦੇ ਬਲੈਕਟਾਊਨ ਇੰਟਰਨੈਸ਼ਨਲ ਸਪੋਰਟਸ ਪਾਰਕ ਵਿੱਚ ਪਹਿਲੀ ਮਲਟੀਕਲਚਰਲ ਅਤੇ ਅੰਤਰਰਾਸ਼ਟਰੀ ਅਥਲੈਟਿਕਸ ਮੀਟ ਕਰਵਾਈਆਂ ਜਾ ਰਹੀਆਂ ਹਨ। ਇਸ ਵਿੱਚ 5 ਤੋਂ 70 ਸਾਲ ਦੀ ਉਮਰ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਉਮਰ ਮੁਤਾਬਕ 18 ਵਰਗਾਂ ਵਿੱਚ ਵੰਡਿਆ ਗਿਆ ਹੈ ਅਤੇ ਕੁੱਲ 178 ਇਵੈਂਟ ਕਰਵਾਏ ਜਾਣਗੇ । 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 8:30 ਵਜੇ ਸ਼ੁਰੂਆਤ ਹੋ ਇਹ ਖੇਡਾਂ ਸ਼ਾਮ 4:30 ਤੱਕ ਚੱਲਣਗੀਆਂ। ਇਸ ਅਥਲੈਟਿਕਸ ਮੀਟ ਵਿੱਚ ਸਥਾਨਕ, ਬਾਹਰੀ ਰਾਜ ਅਤੇ ਵਿਦੇਸ਼ਾਂ ਦੇ ਅਥਲੀਟ ਆ ਸਕਣਗੇ। ਇਨ੍ਹਾ ਖੇਡਾਂ ਵਿੱਚ ਖਿਡਾਰੀਆਂ ਨੂੰ ਵਧੀਆ ਇਨਾਮ ਦਿੱਤੇ ਜਾਣਗੇ। ਇਸ ਮੌਕੇ ਗੁਰਸ਼ੇਰ ਸਿੰਘ ਮਾਨ, ਹਰਕੀਰਤ ਸਿੰਘ, ਰਾਂਟੂ ਪਤਾਰਾ, ਅਮਰ ਸਿੰਘ, ਅਤੇ ਗੋਗੀ ਮੰਡ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਰਤ ਵਰਗ ’ਤੇ ਕੇਂਦ੍ਰਿਤ ਗੱਠਜੋੜ ਨਾਲ ਰਾਸ਼ਟਰਪਤੀ ਅਹੁਦੇ ਦੇ ਮੁੱਖ ਦਾਅਵੇਦਾਰ ਬਣੇ ਦਿਸਾਨਾਇਕੇ
NEXT STORY