ਢਾਕਾ (ਬਿਊਰੋ): ਬੰਗਲਾਦੇਸ਼ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਨੂੰ ਕੱਟੜਪੰਥੀਆਂ ਨੇ ਨੁਕਸਾਨ ਪਹੁੰਚਾਇਆ ਹੈ। ਇਸ ਵਾਰ ਹਮਲਾਵਰਾਂ ਨੇ ਇੱਕ ਬਹੁਤ ਹੀ ਪ੍ਰਾਚੀਨ ਹਿੰਦੂ ਮੰਦਰ ਵਿੱਚ ਭੰਨਤੋੜ ਕੀਤੀ। ਇਸ ਹਮਲੇ 'ਚ ਮੰਦਰ ਦੇ ਅੰਦਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਨੇ ਵੀ ਹਮਲਾਵਰਾਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਮੰਦਿਰ ਬਸਤੀਵਾਦੀ ਕਾਲ ਦਾ ਹੈ ਅਤੇ ਇਸ ਵਿੱਚ ਅੰਗਰੇਜ਼ਾਂ ਦੇ ਰਾਜ ਤੋਂ ਹੀ ਪੂਜਾ ਕੀਤੀ ਜਾ ਰਹੀ ਹੈ। ਇਹ ਮੰਦਿਰ ਬੰਗਲਾਦੇਸ਼ ਦੇ ਜ਼ੇਨੇਦਾਹ ਜ਼ਿਲ੍ਹੇ ਦੇ ਦੌਤੀਆ ਪਿੰਡ ਵਿੱਚ ਸਥਿਤ ਹੈ। ਹਮਲੇ ਦੀ ਸੂਚਨਾ ਮਿਲਦੇ ਹੀ ਪਹੁੰਚੀ ਪੁਲਸ ਨੇ ਟੁੱਟੀ ਹੋਈ ਮੂਰਤੀ ਦੇ ਟੁਕੜੇ ਬਰਾਮਦ ਕੀਤੇ।
ਮੰਦਰ ਕਮੇਟੀ ਦੇ ਪ੍ਰਧਾਨ ਨੇ ਹਮਲੇ ਦੀ ਕੀਤੀ ਪੁਸ਼ਟੀ
ਬੰਗਲਾਦੇਸ਼ੀ ਨਿਊਜ਼ ਵੈੱਬਸਾਈਟ 'BDNews.com' ਨੇ ਮੰਦਰ ਕਮੇਟੀ ਦੇ ਪ੍ਰਧਾਨ ਸੁਕੁਮਾਰ ਕੁੰਡਾ ਦੇ ਹਵਾਲੇ ਨਾਲ ਮੰਦਰ 'ਤੇ ਹਮਲੇ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਮੰਦਰ 'ਚ ਸਥਿਤ ਮੂਰਤੀ ਦਾ ਉਪਰਲਾ ਹਿੱਸਾ ਮੰਦਰ ਤੋਂ ਅੱਧਾ ਕਿਲੋਮੀਟਰ ਦੂਰ ਸੜਕ 'ਤੇ ਪਿਆ ਮਿਲਿਆ। ਸੁਕੁਮਾਰ ਕੁੰਡਾ ਨੇ ਦੱਸਿਆ ਕਿ ਇਹ ਕਾਲੀ ਮੰਦਰ ਬਸਤੀਵਾਦੀ ਸਮੇਂ ਤੋਂ ਹੀ ਹਿੰਦੂਆਂ ਦਾ ਪੂਜਾ ਸਥਾਨ ਰਿਹਾ ਹੈ। ਇਹ ਘਟਨਾ ਬੰਗਲਾਦੇਸ਼ ਵਿੱਚ 10 ਦਿਨਾਂ ਤੱਕ ਚੱਲੀ ਦੁਰਗਾ ਪੂਜਾ ਦੀ ਸਮਾਪਤੀ ਦੇ 24 ਘੰਟਿਆਂ ਦੇ ਅੰਦਰ ਵਾਪਰੀ।
ਦੱਸਿਆ ਮੰਦਭਾਗੀ ਘਟਨਾ
ਬੰਗਲਾਦੇਸ਼ ਪੂਜਾ ਉਤਸਵ ਪ੍ਰੀਸ਼ਦ ਦੇ ਜਨਰਲ ਸਕੱਤਰ ਚੰਦਨਾਥ ਪੋਦਾਰ ਨੇ ਕਿਹਾ ਕਿ ਇਹ ਘਟਨਾ ਜ਼ੈਨਾਇਦਾਹ ਦੇ ਮੰਦਰ 'ਚ ਰਾਤ ਨੂੰ ਵਾਪਰੀ। ਵੱਕਾਰੀ ਢਾਕਾ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਪੋਦਾਰ ਨੇ ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ ਕਿਉਂਕਿ ਦੇਸ਼ ਭਰ ਵਿੱਚ 10 ਦਿਨਾਂ ਦੇ ਤਿਉਹਾਰ ਵਿੱਚ ਕੋਈ ਵਿਘਨ ਨਹੀਂ ਪਿਆ। ਝਨੇਡਾ ਪੁਲਸ ਦੇ ਸਹਾਇਕ ਸੁਪਰਡੈਂਟ ਅਮਿਤ ਕੁਮਾਰ ਬਰਮਨ ਨੇ ਕਿਹਾ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਸ਼ੱਕੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਘਟਨਾ ਨੂੰ ਛੱਡ ਕੇ ਇਸ ਸਾਲ ਦੁਰਗਾ ਪੂਜਾ ਦਾ ਤਿਉਹਾਰ ਪੂਰੇ ਬੰਗਲਾਦੇਸ਼ ਵਿੱਚ ਸ਼ਾਂਤੀਪੂਰਵਕ ਮਨਾਇਆ ਗਿਆ।
ਬੰਗਲਾਦੇਸ਼ ਵਿੱਚ ਪਿਛਲੇ ਸਾਲ ਹੋਈ ਸੀ ਬਹੁਤ ਹਿੰਸਾ
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੇਲਾ ਕਾਫੀ ਸ਼ਾਂਤਮਈ ਰਿਹਾ। ਪਿਛਲੇ ਸਾਲ ਦੇਸ਼ 'ਚ ਦੁਰਗਾ ਪੂਜਾ ਤਿਉਹਾਰ ਦੌਰਾਨ ਹੋਈ ਫਿਰਕੂ ਹਿੰਸਾ ਅਤੇ ਝੜਪਾਂ 'ਚ ਘੱਟੋ-ਘੱਟ 6 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ। ਬੰਗਲਾਦੇਸ਼ ਦੀ 1690 ਮਿਲੀਅਨ ਦੀ ਆਬਾਦੀ ਵਿੱਚੋਂ ਲਗਭਗ 10 ਪ੍ਰਤੀਸ਼ਤ ਹਿੰਦੂ ਹਨ।
ਪਾਕਿਸਤਾਨੀ ਰੁਪਇਆ ਬਣਿਆ ਦੁਨੀਆ ਦੀ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਕਰੰਸੀ
NEXT STORY