ਸਿਡਨੀ— ਪੱਛਮੀ ਸਿਡਨੀ ਦੀ ਇਕ ਔਰਤ 'ਤੇ 13 ਸਾਲ ਦੇ ਮੁੰਡੇ ਨੂੰ ਮਾਰਨ ਦੀ ਕੋਸ਼ਿਸ ਕਰਨ ਦਾ ਦੋਸ਼ ਲੱਗਿਆ ਹੈ। ਇਸ 28 ਸਾਲਾ ਔਰਤ ਨੂੰ ਕਲ ਦੱਖਣੀ ਵੈਂਟਵਰੋਥਵਾਈਲ ਵਿਚ ਸੈਂਟੀਨਰੀ ਰੋਡ ਤੋ ਗ੍ਰਿਫਤਾਰ ਕੀਤਾ ਗਿਆ। ਪੁਲਸ ਉਸ ਔਰਤ 'ਤੇ ਦੋਸ਼ ਲਗਾਏਗੀ ਕਿ ਉਸ ਨੇ ਮੁੰਡੇ ਨੂੰ ਪਹਿਲਾਂ ਚਾਕੂ ਨਾਲ ਧਮਕਾਇਆ ਅਤੇ ਫਿਰ ਉਸ 'ਤੇ ਹਮਲਾ ਕੀਤਾ। ਔਰਤ ਨੂੰ ਗ੍ਰਿਫਤਾਰ ਕਰ ਕੇ ਮੈਰੀਲੈਂਡ ਪੁਲਸ ਸਟੇਸ਼ਨ ਲਿਜਾਇਆ ਗਿਆ। ਔਰਤ 'ਤੇ ਹੱਤਿਆ ਕਰਨ ਦੀ ਕੋਸ਼ਿਸ ਦਾ ਦੋਸ਼ ਲਗਾਇਆ ਗਿਆ ਹੈ। ਔਰਤ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਅਤੇ ਉਸ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਔਰਤ ਦੁਆਰਾ ਕੀਤੇ ਹਮਲੇ ਦੌਰਾਨ ਮੁੰਡੇ ਨੂੰ ਸਰੀਰਕ ਤੌਰ 'ਤੇ ਕੋਈ ਸੱਟ ਨਹੀਂ ਲੱਗੀ।
ਬੀਜ਼ਿੰਗ ਵਿਚ ਪ੍ਰਦਰਸ਼ਨ : 67 ਲੋਕ ਹਿਰਾਸਤ ਵਿਚ
NEXT STORY