ਹਨੋਈ (ਬਿਊਰੋ)— ਅੱਜ-ਕਲ੍ਹ ਮੋਬਾਇਲ ਦੀ ਵਰਤੋਂ ਹਰ ਵਰਗ ਦੇ ਲੋਕ ਕਰਦੇ ਹਨ। ਜ਼ਿਆਦਾਤਰ ਲੋਕ ਮੋਬਾਇਲ 'ਤੇ ਗੱਲ ਕਰਦੇ ਸਮੇਂ ਇੰਨੇ ਗੁਆਚ ਜਾਂਦੇ ਹਨ ਕਿ ਉਨ੍ਹਾਂ ਨੂੰ ਰਸਤੇ ਦਾ ਧਿਆਨ ਹੀ ਨਹੀਂ ਰਹਿੰਦਾ ਅਤੇ ਉਹ ਅਚਾਨਕ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਹਾਦਸਾ ਕਈ ਵਾਰੀ ਉਨ੍ਹਾਂ ਦੀ ਜਾਨ ਲੈ ਲੈਂਦਾ ਹੈ ਅਤੇ ਕਈ ਵਾਰੀ ਸਿਰਫ ਮਾਮੂਲੀ ਸੱਟਾਂ ਹੀ ਲੱਗਦੀਆਂ ਹਨ। ਅਜਿਹਾ ਹੀ ਕੁਝ ਵੀਅਤਨਾਮ ਵਿਚ ਇਕ ਵਿਅਕਤੀ ਨਾਲ ਹੋਇਆ। ਇਹ ਵਿਅਕਤੀ ਮੋਬਾਇਲ 'ਤੇ ਗੱਲ ਕਰਦੇ-ਕਰਦੇ ਇੰਨਾ ਗੁਆਚ ਗਿਆ ਕਿ ਉਸ ਨੂੰ ਰਸਤੇ ਦਾ ਧਿਆਨ ਹੀ ਨਹੀਂ ਰਿਹਾ ਅਤੇ ਉਹ ਖਿੜਕੀ ਦਾ ਸ਼ੀਸ਼ਾ ਤੋੜਦਾ ਹੋਇਆ ਬਾਹਰ ਨਿਕਲ ਆਇਆ।
ਯੂ-ਟਿਊਬ 'ਤੇ ਅਪਲੋਡ ਕੀਤੇ ਗਏ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਮੋਬਾਇਲ ਵਿਚ ਇੰਨਾ ਮਸਤ ਸੀ ਕਿ ਉਸ ਨੂੰ ਰਸਤੇ ਦਾ ਧਿਆਨ ਨਹੀਂ ਰਿਹਾ ਅਤੇ ਉਹ ਸ਼ੀਸ਼ੇ ਦੀ ਇਕ ਖਿੜਕੀ ਨੂੰ ਤੋੜ ਕੇ ਬਾਹਰ ਨਿਕਲ ਆਇਆ। ਹਾਲਾਂਕਿ ਜਦੋਂ ਇਹ ਵਿਅਕਤੀ ਬਾਹਰ ਆਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਕੀ ਹੋਇਆ ਹੈ। ਫਿਰ ਉਸ ਨੇ ਪਿੱਛੇ ਮੁੜ ਕੇ ਦੇਖਿਆ ਕਿ ਉਹ ਕਿਹੜੇ ਰਸਤੇ ਬਾਹਰ ਆਇਆ ਹੈ। ਇਸ ਦੌਰਾਨ ਵਿਅਕਤੀ ਦੇ ਸਿਰ 'ਤੇ ਸੱਟ ਵੀ ਲੱਗ ਗਈ ਸੀ।
ਵਧਦੇ ਪ੍ਰਦੂਸ਼ਣ 'ਤੇ ਚੀਨ ਦੀ ਵੱਡੀ ਕਾਰਵਾਈ, 553 ਮਾਡਲਸ ਦੀਆਂ ਕਾਰਾਂ ਦੇ ਉਤਪਾਦਨ 'ਤੇ ਰੋਕ
NEXT STORY