ਵੈਨਕੁਵਰ (ਮਲਕੀਤ ਸਿਘ)- ਮਿਨੀ ਪੰਜਾਬ ਵੱਜੋ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੇ 88 ਐਵਿਨੀਓ 'ਤੇ ਸਥਿਤ ਬੇਅਰ ਕਰੀਕ ਪਾਰਕ ਦੇ ਆਰਟ ਸੈੰਟਰ ਚ ਬੀਤੀ ਸ਼ਾਮ ‘ਧਨੌਆ ਇੰਟਰਟੇਨਮੈੰਟ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਕ ’ਸੁਰ ਮੇਲੇ’ ਦਾ ਆਯੋਜਨ ਕਰਵਾਇਆ ਗਿਆ। ਸ਼ਾਮੀ 7:30 ਵਜੇ ਤੋਂ ਦੇਰ ਰਾਤ ਤਕਰੀਬਨ 10:45 ਤੀਕ ਲਗਾਤਾਰ ਨਿਰੰਤਰ ਚੱਲੇ ਇਸ ਸੁਰ ਮੇਲੇ ਚ ਵੱਡੀ ਗਿਣਤੀ ਚ ਪੁੱਜੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਖੁਲ ਦਿਲੀ ਨਾਲ ਇਹਦਾ ਆਨੰਦ ਮਾਣਿਆ ।
ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਅਤੇ ਕਮਲਾ ਹੈਰਿਸ ਦੀਆਂ AI ਤਸਵੀਰਾਂ ਵਾਇਰਲ
ਇਸ ਸੁਰ ਮੇਲੇ ਦੀ ਸ਼ੁਰੂਆਤ ਉਭਰਦੀ ਉਮਰ ਦੇ ਗਾਇਕ ਅਰਜਨ ਢਿੱਲੋਂ ਵੱਲੋਂ ਇੱਕ ਧਾਰਮਿਕ ਗੀਤ ਗਾ ਕੇ ਕੀਤੀ ਗਈ । ਇਸ ਮਗਰੋਂ ਨੌਜੁਆਨ ਗਾਇਕ ਅਕਾਸ਼ਦੀਪ ਅਤੇ ਓਘੀ ਗਾਇਕਾ ਕੌਰ ਮਨਦੀਪ ਵੱਲੋਂ ਅਪਣੇ ਚੌਣਵੇ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਲ ਚ ਮੌਜੂਦ ਦਰਸ਼ਕਾੰ ਦੀ ‘ਬੱਲੇ -ਬੱਲੇ ਕਰਵਾ ਛੱਡੀ।ਇਸ ਦੌਰਾਨ ਕੌਰ ਮਨਦੀਪ ਵੱਲੋਂ ਜਦੋ ਲੰਬੀ ਹੇਕ ਚ ਮਿਰਜ਼ਾ ਗਾਇਆ ਗਿਆ ਤਾਂ ਸਮੁੱਚੇ ਹਾਲ ਚ ਹਾਜ਼ਰ ਦਰਸ਼ਕਾਂ ਦੀਆ ਤਾੜੀਆਂ ਨਾਲ ਹਾਲ ਪੂਰੀ ਤਰ੍ਹਾਂ ਗੂੰਜ ਉਠਿਆ। ਇਸ ਓਪਰੰਤ ਓਘੇ ਪੰਜਾਬੀ ਗਾਇਕ ਕੁਲਵਿੰਦਰ ਧਨੌਆ ਅਤੇ ਉਨਾਂ ਦੀ ਸਾਥਨ ਕਲਾਕਾਰ ਅਤੇ ਉੱਘੀ ਪੰਜਾਬੀ ਗਾਇਕਾ ਹੁਸਨਪ੍ਰੀਤ ਤੇ ਅਧਾਰਿਤ ਜੋੜੀ ਵੱਲੋਂ ਪੰਜਾਬੀ ਲੋਕ ਗਾਇਕੀ ਦੇ ਚੌਣਵੇ ਗੀਤਾਂ ਦੀ ਲਗਾਤਾਰ ਲਗਾਈ ਗਈ ਝੜੀ ਨਾਲ ਸੁਰ ਮੇਲਾ ਹੋਰ ਵੀ ਦਿਲਚਸਪ ਅਤੇ ਰੰਗੀਨ ਹੋ ਗਿਆ ਮਹਿਸੂਸ ਹੋਇਆ। ਅੱਜ ਦੇ ਇਸ ਸੁਰ ਮੇਲੇ ਚ ਚੌਣਵੇ ਗੀਤਾਂ ਦੀ ਧੁਨ ਤੇ ਮੇਲੇ ਚ ਹਾਜ਼ਰ ਦਰਸਕ ਥਿਰਕਦੇ ਨਜਰੀ ਆਏ। ਅਖੀਰ ਚ ਮੇਲੇ ਦੇ ਆਯੋਜਿਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੇਲੇ ਦੇ ਬਾਹਰਵਾਰ ਕੁਝ ਲੌਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੇਲੇ ਚ ਆਏ ਗਾਇਕ/ਗਾਇਕਾਵਾਂ ਦੀ ਪੇਸ਼ਕਾਰੀ 'ਤੇ ਖੁਸ਼ੀ ਸਾਂਝੀ ਕੀਤੀ |
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੇ ਨਾਮੀਂ ਡਾ: ਰਮੇਸ਼ ਬਾਬੂ ਪਰਮਸ਼ੇਟੀ ਦੀ ਗੋਲੀਬਾਰੀ 'ਚ ਮੌਤ
NEXT STORY