ਸਿਡਨੀ (ਬਿਊਰੋ): ਆਸਟ੍ਰੇਲੀਆ ਦੇ 250 ਤੋਂ ਵਧੇਰੇ ਨਾਗਰਿਕ ਦੇਸ਼ ਵਾਪਸ ਪਰਤ ਆਏ ਹਨ ਅਤੇ ਫਿਲਹਾਲ ਉਹ ਐਡੀਲੇਡ ਦੇ ਇਕ ਹੋਟਲ ਵਿਚ ਦੋ ਹਫਤਿਆਂ ਦੀ ਨਿਗਰਾਨੀ ਅਧੀਨ ਰਹਿਣਗੇ। ਮੁੰਬਈ ਤੋਂ ਸਿੰਗਾਪੁਰ ਦੀ ਫਲਾਈਟ ਜ਼ਰੀਏ ਯਾਤਰੀ ਸ਼ਨੀਵਾਰ ਸਵੇਰੇ ਐਡੀਲੇਡ ਹਵਾਈ ਅੱਡੇ 'ਤੇ ਪਹੁੰਚੇ। ਅਧਿਕਾਰੀਆਂ ਨੇ ਚਿਹਰੇ 'ਤੇ ਫੇਸ ਮਾਸਕ ਪਹਿਨੇ ਅਤੇ ਹਰੇਕ ਯਾਤਰੀ ਨੂੰ ਸੀ.ਬੀ.ਡੀ. ਦੇ ਪੁਲਮੈਨ ਹੋਟਲ ਵਿਚ ਬੱਸ ਜ਼ਰੀਏ ਟਰਾਂਸਟਫ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਹੈਂਡ ਸਨੀਟਾਈਜ਼ਰ ਮੁਹੱਈਆ ਕਰਵਾਏ।ਸ਼ੁੱਕਰਵਾਰ ਨੂੰ ਸਿਹਤ ਮੰਤਰੀ ਸਟੀਫਨ ਵੇਡ ਨੇ ਕਿਹਾ ਸੀ ਕਿ ਵਾਪਸ ਪਰਤਣ ਵਾਲੇ ਯਾਤਰੀਆਂ ਵਿਚ ਬਹੁਤ ਸਾਰੇ ਕੋਵਿਡ-19 ਮਾਮਲੇ ਹੋਣ ਦਾ ਖਦਸ਼ਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੱਖਣੀ ਆਸਟ੍ਰੇਲੀਆ ਵਿਚ ਪਹੁੰਚਣ ਵਾਲੇ ਸਾਰੇ ਲੋਕਾਂ ਦਾ ਟੈਸਟ ਉਦੋਂ ਕੀਤਾ ਜਾਵੇਗਾ ਜਦੋਂ ਉਹ ਇੱਥੇ ਲੈਂਡ ਕਰਨਗੇ ਅਤੇ ਕੁਆਰੰਟੀਨ ਵਿਚ ਹੋਣਗੇ। ਵੇਡ ਨੇ ਕਿਹਾ ਕਿ ਅਸੀਂ ਅੰਤਰਰਾਜੀ ਪੱਧਰ 'ਤੇ ਜੋ ਦੇਖਿਆ ਹੈ, ਉਹ ਹੈ ਕਿ ਉਪ ਮਹਾਦੀਪ ਤੋਂ ਵਾਪਸ ਆਉਣ ਵਾਲੇ ਤਕਰੀਬਨ ਪੰਜ ਤੋਂ 10 ਫੀਸਦੀ ਯਾਤਰੀਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।
ਵੇਡ ਨੇ ਅੱਗੇ ਕਿਹਾ,"ਜੇਕਰ ਅਸੀਂ ਦੱਖਣੀ ਆਸਟ੍ਰੇਲੀਆ ਵਿਚ ਸਮਾਨ ਅੰਕੜੇ ਦੇਖਦੇ ਹਾਂ ਤਾਂ ਅਸੀਂ ਇਨ੍ਹਾਂ ਜਹਾਜਾਂ ਤੋਂ 25 ਨਵੇਂ ਮਾਮਲਿਆਂ ਦੀ ਆਸ ਕਰ ਸਕਦੇ ਹਾ।" ਜ਼ਿਕਰਯੋਗ ਹੈ ਕਿ ਮਈ ਵਿਚ ਲੱਗਭਗ 680 ਦੇਸ਼ ਪਰਤਣ ਵਾਲਿਆਂ ਆਸਟ੍ਰੇਲੀਆਈ ਲੋਕਾਂ ਨੇ ਭਾਰਤ ਤੋਂ ਦੋ ਵੱਖਰੀਆਂ ਉਡਾਣਾਂ ਤੇ ਐਡੀਲੇਡ ਲਈ ਉਡਾਣ ਭਰੀ ਸੀ। ਉਦੋਂ ਉਨ੍ਹਾਂ ਨੂੰ ਸ਼ਹਿਰ ਦੇ ਦੋ ਹੋਟਲਾਂ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਸੀ ਪਰ ਉਹਨਾਂ ਵਿਚੋਂ ਕਿਸੇ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਈ ਸੀ।
ਨੇਤਨਯਾਹੂ ਖਿਲਾਫ ਸੈਂਕੜੇ ਲੋਕਾਂ ਨੇ ਯੇਰੂਸ਼ਲਮ 'ਚ ਕੀਤਾ ਪ੍ਰਦਰਸ਼ਨ
NEXT STORY