ਬ੍ਰਿਸਬੇਨ (ਸਤਵਿੰਦਰ ਟੀਨੂੰ): ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 33ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਕਰਟਿੰਨ ਯੂਨੀਵਰਸਿਟੀ ਬੈਂਟਲੇ ਪਰਥ (ਆਸਟ੍ਰੇਲੀਆ) ਵਿਖੇ 10,11,12 ਅਪ੍ਰੈਲ ਨੂੰ ਕਰਵਾਈਆਂ ਜਾ ਰਹੀਆਂ ਹਨ।ਇਹ ਜਾਣਕਾਰੀ ਦਿੰਦਿਆ ਸਿੱਖ ਖੇਡਾਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਮਨਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਰਬੱਤ ਦੇ ਭਲੇ ਲਈ ਅਤੇ ਖੇਡਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜਾਉਣ ਹਿੱਤ 1 ਮਾਰਚ ਨੂੰ ਆਸਟ੍ਰੇਲੀਆ ਦੇ ਸਾਰੇ ਸਿੱਖ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਸਮਾਗਮ ਵੀ ਕਰਵਾਏ ਜਾ ਰਹੇ ਹਨ।ਉਨ੍ਹਾਂ ਦੇਸ-ਵਿਦੇਸ ਵਿੱਚ ਵਸਦੀਆ ਸੰਗਤਾਂ ਨੂੰ ਪਹਿਲੀ ਮਾਰਚ ਨੂੰ ਕਰਵਾਏ ਜਾ ਰਹੇ ਅਰਦਾਸ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਪੁਰਜੋਰ ਅਪੀਲ ਵੀ ਕੀਤੀ ਹੈ।
ਗੁਰੂ ਨਾਨਕ ਦੇਵ ਜੀ ਦੀ ਡਾਕੂਮੈਂਟਰੀ ਦਾ ਪ੍ਰੀਮੀਅਰ ਦਿੱਲੀ 'ਚ ਆਯੋਜਿਤ (ਤਸਵੀਰਾਂ)
NEXT STORY