ਸਿਡਨੀ (ਬਿਊਰੋ): ਪੱਛਮੀ ਆਸਟ੍ਰੇਲੀਆ ਦੇ ਦੱਖਣੀ ਖੇਤਰ ਵਿਚ ਅਤੇ ਗ੍ਰੇਟਰ ਗੈਰਾਲਡਟਨ ਦੇ ਇਲਾਕਿਆਂ ਵਿਚ ਲੱਗੀ ਬੁਸ਼ਫਾਇਰ ਨੇ ਇੱਕ ਦਮ ਹੀ ਤਬਾਹੀ ਮਚਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਗਾਤਾਰ ਸਾਵਧਾਨ ਰਹਿਣ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਪਰਥ ਦੇ ਉੱਤਰ ਵਿਚ 70 ਹੈਕਟੇਅਰ ਤੋਂ ਜ਼ਿਆਦਾ ਜ਼ਮੀਨਾਂ 'ਤੇ ਖਤਰਨਾਕ ਢੰਗ ਨਾਲ ਲੋਕ ਪਾਣੀ ਅਤੇ ਬਿਜਲੀ ਸੇਵਾਵਾਂ ਤੋਂ ਬਿਨਾਂ ਰਹਿ ਰਹੇ ਹਨ।
ਪਰਥ ਦੇ ਦੱਖਣੀ ਖੇਤਰਾਂ ਦੇ ਸਬਅਰਬਾਂ -ਸਪੈਕਟੈਕਲਜ਼, ਓਰੈਲੀਆ, ਮੈਡੀਨਾ, ਨੇਵਲ ਬੇਸ, ਪੋਸਟਨਜ਼, ਕਵਿਨਾਨਾ ਅਤੇ ਹੌਪ ਵੈਲੀ ਵਰਗੇ ਖੇਤਰਾਂ ਵਿਚ ਲਗਾਤਾਰ ਐਲਰਟ ਜਾਰੀ ਕੀਤੇ ਜਾ ਰਹੇ ਹਨ ਕਿਉਂਕਿ ਅੱਗ ਰਿਹਾਇਸ਼ੀ ਘਰਾਂ ਵੱਲ ਵੱਧਣੀ ਲਗਾਤਾਰ ਜਾਰੀ ਹੈ।
ਪਰਥ ਦੇ ਕੁਝ ਉਤਰੀ ਖੇਤਰਾਂ ਅਤੇ ਗੈਰਾਲਡਟਨ ਦੇ ਕਾਰ-ਲੂ ਵਿਚ ਵੀ ਐਮਰਜੈਂਸੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਦੱਖਣੀ ਪਰਥ ਦੇ ਇਲਾਕਿਆਂ -ਜਿਵੇਂ ਕਿ ਬਰਡ ਰੋਡ, ਰੋਕਿੰਗਹੈਮ ਰੋਡ, ਟ੍ਹੋਮਜ਼ ਰੋਡ ਅਤੇ ਕੋਸਟ ਆਦਿ ਖੇਤਰਾਂ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਘਰਾਂ ਦੀਆਂ ਖਿੜਕੀਆਂ ਦਰਵਾਜ਼ਿਆਂ ਦੇ ਨਾਲ-ਨਾਲ ਏਅਰ ਕੰਡੀਸ਼ਨਾਂ ਨੂੰ ਵੀ ਬੰਦ ਰੱਖਣ ਅਤੇ ਘਰਾਂ ਦੇ ਅੰਦਰ ਹੀ ਰਹਿਣ।
ਪੜ੍ਹੋ ਇਹ ਅਹਿਮ ਖਬਰ- ਪਾਕਿ ਮੂਲ ਦੇ ਡਾਕਟਰ ਨੇ ਦਿਖਾਈ ਦਰਿਆਦਿਲੀ, ਕਰੋੜਾਂ ਰੁਪਏ ਦਾ ਬਿੱਲ ਕੀਤਾ ਮੁਆਫ
ਇਸ ਤੋਂ ਇਲਾਵਾ ਖੇਤਰਾਂ ਦੇ ਨਿਵਾਸੀਆਂ ਨੂੰ ਘਰਾਂ ਤੋਂ ਬਾਹਰ ਕਿਤੇ ਦੂਰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਚਿਤਾਵਨੀ ਹੈ। ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਸੁਰੱਖਿਅਤ ਥਾਂ ਤੇ ਪਹੁੰਚ ਜਾਣ ਵਿਚ ਹੀ ਭਲਾਈ ਹੈ। ਕੁਆਰੰਟੀਨ ਵਿਚ ਰਹਿਣ ਵਾਲੇ ਲੋਕਾਂ ਲਈ ਚਿਤਾਵਨੀ ਹੈ ਕਿ ਜੇਕਰ ਐਮਰਜੈਂਸੀ ਸਥਿਤੀਆਂ ਵਿਚ ਉਨ੍ਹਾਂ ਨੂੰ ਆਪਣੀ ਥਾਂ ਤੋਂ ਕਿਤੇ ਬਾਹਰ ਜਾਣਾ ਪੈਂਦਾ ਹੈ ਅਤੇ ਇੱਕ ਘੰਟੇ ਦੇ ਅੰਦਰ-ਅੰਦਰ ਉਹ ਆਪਣੀ ਕੁਆਰੰਟੀਨ ਵਾਲੀ ਥਾਂ 'ਤੇ ਵਾਪਿਸ ਨਹੀਂ ਪਹੁੰਚ ਸਕਦੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ। ਦੋਹੇਂ ਪਾਸੇ ਲੱਗੀ ਅੱਗ ਹੁਣ ਬੇਕਾਬੂ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਪੱਛਮੀ ਖੇਤਰਾਂ ਵਾਲੇ ਪਾਸੇ ਨੂੰ ਵੱਧ ਰਹੀ ਹੈ। ਗੌਸਨੈਲਜ਼ ਦੇ ਐਲਬੈਨੀ ਹਾਈਵੇਅ ਉਪਰ -ਦ ਐਗੋਨੀਜ਼ ਵਿਖੇ ਵੀ ਇੱਕ ਐਮਰਜੈਂਸੀ ਸੈਂਟਰ ਖੋਲ੍ਹਿਆ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਨਿਊਯਾਰਕ ਬਣਿਆ 10 ਲੱਖ ਕੋਰੋਨਾ ਮਾਮਲੇ ਦਰਜ ਕਰਨ ਵਾਲਾ ਦੇਸ਼ ਦਾ ਚੌਥਾ ਸੂਬਾ
NEXT STORY