ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਹਿੰਦੇ ਪਾਕਿਸਤਾਨੀ ਮੂਲ ਦੇ ਡਾਕਟਰ ਨੇ ਨਵੇਂ ਸਾਲ 'ਤੇ ਕੈਂਸਰ ਪੀੜਤਾਂ ਦੇ ਪ੍ਰਤੀ ਦਰਿਆਦਿਲੀ ਦਿਖਾ ਕੇ ਉਹਨਾਂ ਦਾ ਦਿਲ ਜਿੱਤ ਲਿਆ। ਦੀ ਅਰਕੰਸਾਸ ਕਲੀਨਿਕ ਚਲਾਉਣ ਵਾਲੇ ਕੈਂਸਰ ਦੇ ਡਾਕਟਰ ਉਮਰ ਅਤੀਕ ਨੇ ਕਰੀਬ 200 ਮਰੀਜ਼ਾਂ ਦੀ ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ ਅਤੇ ਕਈ ਤਰ੍ਹਾਂ ਦੀ ਜਾਂਚ ਕੀਤੀ ਸੀ। ਫਰਵਰੀ 2020 ਵਿਚ ਉਹਨਾਂ ਨੂੰ ਕਰਮਚਾਰੀਆਂ ਦੀ ਕਮੀ ਕਾਰਨ ਆਪਣੇ ਹਸਪਤਾਲ ਨੂੰ ਬੰਦ ਕਰਨਾ ਪਿਆ।ਹੁਣ ਡਾਕਟਰ ਉਮਰ ਨੇ ਇਹਨਾਂ ਮਰੀਜ਼ਾਂ ਦਾ ਕਰੀਬ ਪੌਣੇ 5 ਕਰੋੜ ਰੁਪਏ ਦਾ ਬਿੱਲ ਮੁਆਫ ਕਰ ਦਿੱਤਾ ਹੈ।
ਡਾਕਟਰ ਉਮਰ ਨੇ ਆਪਣੇ ਮਰੀਜ਼ਾਂ ਨੂੰ ਨਵੇਂ ਸਾਲ ਦਾ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਮਰੀਜ਼ਾਂ ਨੂੰ ਹੁਣ ਆਪਣੇ ਬਕਾਏ ਪੈਸੇ ਦੇ ਭੁਗਤਾਨ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ,''ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਤੁਹਾਡੇ ਵਰਗੇ ਮਰੀਜ਼ ਮਿਲੇ।'' ਕਈ ਬੀਮਾ ਕੰਪਨੀਆਂ ਨੇ ਜ਼ਿਆਦਾਤਰ ਬਿੱਲ ਦਾ ਭੁਗਤਾਨ ਕਰ ਦਿੱਤਾ ਹੈ ਪਰ ਹਾਲੇ ਵੀ ਕਾਫੀ ਬਕਾਇਆ ਬਿੱਲ ਬਚਿਆ ਹੋਇਆ ਹੈ। ਬਦਕਿਸਮਤੀ ਨਾਲ ਇਸੇ ਤਰ੍ਹਾਂ ਵਰਤਮਾਨ ਸਮੇਂ ਵਿਚ ਸਾਡਾ ਸਿਹਤ ਸਿਸਟਮ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਰੀਬ 29 ਸਾਲ ਤੱਕ ਕੈਂਸਰ ਦਾ ਇਲਾਜ ਕਰਨ ਦੇ ਬਾਅਦ ਹੁਣ ਮੈਂ ਆਪਣਾ ਹਸਪਤਾਲ ਬੰਦ ਕਰ ਰਿਹਾ ਹਾਂ।
ਡਾਕਟਰ ਉਮਰ ਨੇ ਕਿਹਾ,''ਕਲੀਨਿਕ ਨੇ ਫ਼ੈਸਲਾ ਲਿਆ ਹੈ ਕਿ ਮਰੀਜ਼ਾਂ ਦੇ ਸਾਰੇ ਬਕਾਇਆ ਬਿੱਲ ਨੂੰ ਮੁਆਫ ਕੀਤਾ ਜਾਂਦਾ ਹੈ।'' ਦੱਸਿਆ ਜਾ ਰਿਹਾ ਹੈ ਕਿ ਕੁੱਲ ਬਕਾਇਆ ਬਿੱਲ 6 ਲੱਖ 50 ਹਜ਼ਾਰ ਡਾਲਰ ਜਾਂ ਕਰੀਬ 4 ਕਰੋੜ 75 ਲੱਖ ਰੁਪਏ ਸੀ। ਡਾਕਟਰ ਉਮਰ ਨੇ ਕਿਹਾ ਕਿ ਜਦੋਂ ਕੋਰੋਨਾਵਾਇਰਸ ਨੇ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਹਨ ਤਾਂ ਅਜਿਹੇ ਵਿਚ ਲੋਕਾਂ ਦਾ ਬਿੱਲ ਮੁਆਫ ਕਰ ਦੇਣ ਦੇ ਲਈ ਇਸ ਨਾਲੋਂ ਚੰਗਾ ਸਮਾਂ ਨਹੀਂ ਹੋ ਸਕਦਾ।
ਵਿਕਟੋਰੀਆ ਸੂਬੇ ਤੋਂ ਕੁਈਨਜ਼ਲੈਂਡ ਪਰਤ ਰਹੇ ਲੋਕਾਂ ਨੂੰ ਕੋਰੋਨਾ ਟੈਸਟ ਦੀ ਹਿਦਾਇਤ, ਲੱਗੀਆਂ ਕਤਾਰਾਂ
NEXT STORY