ਸਿਡਨੀ (ਬਿਊਰੋ): ਦੱਖਣੀ ਆਸਟ੍ਰੇਲੀਆ ਵਿਚ ਜੰਗਲੀ ਝਾੜੀਆਂ ਵਿਚ ਲੱਗੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਅੱਗ ਕਾਰਨ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ 100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਰਾਜ ਦੇ ਦੱਖਣ-ਪੂਰਬ ਦੇ ਲਿਊਸਿੰਡੇਲ ਕਸਬੇ ਦੇ 100 ਤੋਂ ਵੱਧ ਲੋਕਾਂ ਨੂੰ ਕੱਲ੍ਹ ਦੁਪਹਿਰ ਆਪਣੀ ਜਾਇਦਾਦ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਅਖੀਰ ਅੱਗ ਨਾਲ 14,073 ਹੈਕਟੇਅਰ ਰਕਬੇ ਦੀ ਜ਼ਮੀਨ ਸੜ ਗਈ। ਕੰਟਰੀ ਫਾਇਰ ਸਰਵਿਸ ਨੇ ਕਿਹਾ ਕਿ ਕੰਡਿਆਲੀ ਤਾਰ ਲਗਾਉਣ ਵਾਲਿਆਂ ਅਤੇ ਜਾਨਵਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕਈ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ, ਮੁਲਾਂਕਣ ਕਰਨ ਵਾਲੀਆਂ ਟੀਮਾਂ ਹੁਣ ਅੰਤਮ ਸੂਚੀ 'ਤੇ ਕੰਮ ਕਰ ਰਹੀਆਂ ਹਨ।
ਅੱਗ ਦਾ ਖਤਰਾ ਪਹਿਲਾ ਘੱਟ ਗਿਆ ਸੀ ਪਰ ਅੱਜ ਸਵੇਰੇ ਮੌਸਮ ਵਿਚ ਅਚਾਨਕ ਤਬਦੀਲੀ ਆ ਗਈ। ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ 200 ਤੋਂ ਵੱਧ ਅੱਗ ਬੁਝਾਊ ਕਰਮਚਾਰੀ ਅਤੇ 40 ਤੋਂ ਵੱਧ ਟਰੱਕ ਜ਼ਮੀਨ 'ਤੇ ਸਨ। ਉੱਧਰ ਗਰਮ ਮੌਸਮ ਪੱਛਮੀ ਆਸਟ੍ਰੇਲੀਆ ਦੇ ਹੋਰਨਾਂ ਹਿੱਸਿਆਂ ਵਿਚ ਵੀ ਪਹੁੰਚ ਗਿਆ ਹੈ। ਪਰਥ ਦੇ ਦੱਖਣੀ-ਪੱਛਮੀ ਖੇਤਰ ਵਿਚ ਸਥਿਤ ਰੋਕਿੰਗਹੈਮ ਖੇਤਰ ਵਿਚ ਵੀ ਲੋਕਾਂ ਨੂੰ ਬੁਸ਼ਫਾਇਰ ਤੋਂ ਸਾਵਧਾਨ ਕਰਨ ਲਈ ਨਵੀਆਂ ਐਮਰਜੈਂਸੀ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕੁਝ ਖੇਤਰਾਂ ਵਿੱਚ ਤਾਂ ਕਿਹਾ ਗਿਆ ਹੈ ਕਿ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਸਮਾਂ ਰਹਿੰਦਿਆਂ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਓ।
ਅਜਿਹੀਆਂ ਚਿਤਾਵਨੀਆਂ ਦੇਰ ਸ਼ਾਮ ਤੋਂ ਹੀ ਦਿੱਤੀਆਂ ਜਾ ਰਹੀਆਂ ਹਨ। ਖਾਸ ਕਰਕੇ ਖੇਤਰ ਜਿਵੇਂ ਕਿ ਰੋਕਿੰਗਹੈਮ ਵਿਚਲੇ ਬਾਲਡਿਵਿਸ ਦੇ ਕੁਝ ਖੇਤਰ ਜਿਨ੍ਹਾਂ ਵਿਚ ਕਿ ਕਾਰਨਪ ਰੋਡ, ਯੰਗ ਰੋਡ ਅਤੇ ਕਵਿਨਾਨਾ ਫਰੀਵੇਅ ਸਾਉਥਬਾਊਂਡ ਆਦਿ ਸ਼ਾਮਿਲ ਹਨ। ਅੱਗ ਤੋਂ ਬਚਾਓ ਅਤੇ ਐਮਰਜੈਂਸੀ ਸੇਵਾਵਾਂ ਦੇ ਵਿਭਾਗ (DFES) ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ, ਸਹੀ ਦਿਸ਼ਾ ਅਤੇ ਸੁਰੱਖਿਅਤ ਰਾਹ ਹੀ ਚੁਣਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਮੁਤਾਬਕ, ਜੇਕਰ ਕਿਸੇ ਕਾਰਨ ਤੁਸੀਂ ਘਰ ਵਿਚ ਹੀ ਰਹਿ ਗਏ ਹੋ ਤਾਂ ਫਿਰ ਘਰ ਅੰਦਰ ਅਜਿਹੀ ਸੁਰੱਖਿਤ ਥਾਂ ਚੁਣੋ ਜਿੱਥੇ ਕਿ ਅੱਗ ਦਾ ਅਸਰ ਨਾ ਹੋ ਸਕੇ ਅਤੇ ਜਾਂ ਫਿਰ ਘੱਟ ਤੋਂ ਘੱਟ ਹੋਵੇ।
ਪੜ੍ਹੋ ਇਹ ਅਹਿਮ ਖਬਰ- ਟਵਿੱਟਰ ਨੇ 70,000 ਤੋਂ ਵੱਧ ਅਕਾਊਂਟ ਕੀਤੇ ਬੰਦ, ਸਾਰੇ ਸਨ QAnon ਸਮਰਥਕ
ਮੌਜੂਦਾ ਸਮੇਂ ਵਿਚ ਬੁਸ਼ਫਾਇਰ ਦੀਆਂ ਲਪਟਾਂ ਉਤਰ-ਪੂਰਬੀ ਦਿਸ਼ਾਵਾਂ ਵੱਲ ਵੱਧ ਰਹੀਆਂ ਹਨ ਅਤੇ ਲਗਭੱਗ 50 ਦੇ ਕਰੀਬ ਅੱਗ ਬੁਝਾਊ ਯੋਧੇ ਇਸ ਅੱਗ ਉਪਰ ਕਾਬੂ ਪਾਉਣ 'ਤੇ ਲੱਗੇ ਹਨ। ਹਵਾਈ ਜੈਟਾਂ ਰਾਹੀਂ ਵੀ ਪਾਣੀ ਸੁੱਟ ਕੇ ਇਸ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਵਿਨਾਨਾ ਫਰੀਵੇਅ ਸਾਊਥ ਬਾਊਂਡ ਵਾਲੀ ਸੜਕ ਨੂੰ ਸੇਫਟੀ ਬੇਅ ਅਤੇ ਕਾਰਨੁਪ ਸੜਕ ਵਿਚਾਲੇ ਬੰਦ ਕਰ ਦਿੱਤਾ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਓਂਟਾਰੀਓ ਸੂਬੇ 'ਚ ਐਮਰਜੈਂਸੀ ਲਾਗੂ ਕਰਨ ਸਬੰਧੀ ਹੋਈ ਵਿਚਾਰ ਚਰਚਾ
NEXT STORY