ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਦੇ ਦੱਖਣ-ਪੂਰਬ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ।ਇੱਥੇ ਕੁਈਨਜ਼ਲੈਂਡ ਦੇ ਡੈਮ ਤੋਂ ਕਾਰ ਹੇਠਾਂ ਡਿੱਗ ਗਈ। ਹਾਦਸੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ। ਕੁਈਨਜ਼ਲੈਂਡ ਪੁਲਸ ਨੇ ਦੱਸਿਆ ਕਿ ਛੇ ਵਿਅਕਤੀਆਂ ਨੂੰ ਲਿਜਾ ਰਹੀ ਗੱਡੀ ਅੱਜ ਦੁਪਹਿਰ ਬਿਊਡੈਜ਼ਰਟ ਬੂਨਹਾ ਰੋਡ ‘ਤੇ ਵੈਰਾਲੋਂਗ ਡੈਮ ਤੋਂ ਡਿੱਗ ਗਈ।
ਕੁਈਨਜ਼ਲੈਂਡ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ,“ਇੱਕ ਹੋਰ ਬੱਚੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਦੋਂ ਕਿ ਚੌਥੇ ਬੱਚੇ ਦਾ ਇਲਾਜ ਮੌਕੇ ‘ਤੇ ਕੀਤਾ ਗਿਆ।ਇਕ ਆਦਮੀ ਅਤੇ ਇਕ ਬੀਬੀ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ।” ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ਮੁਤਾਬਕ, ਕਾਰ ਦੇ ਬੇਕਾਬੂ ਹੋ ਜਾਣ ਅਤੇ ਡੈਮ ਨਾਲ ਟਕਰਾਉਣ ਦੇ ਸੰਕੇਤ ਮਿਲੇ ਹਨ।ਬਿਆਨ ਵਿਚ ਕਿਹਾ ਗਿਆ ਹੈ, “ਕਾਰ ਕੁਝ ਸਮੇਂ ਲਈ ਪਾਣੀ ਵਿਚ ਡੁੱਬ ਗਈ ਸੀ। ਇਸ ਤੋਂ ਪਹਿਲਾਂ ਛੇ ਵਿਅਕਤੀਆਂ ਜਿਹਨਾਂ ਵਿਚ ਦੋ ਬਾਲਗ ਅਤੇ ਚਾਰ ਬੱਚੇ ਸ਼ਾਮਲ ਸਨ, ਨੂੰ ਐਮਰਜੈਂਸੀ ਸੇਵਾਵਾਂ ਅਤੇ ਗਵਾਹਾਂ ਨੇ ਬਰਾਮਦ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਰੂਸ : ਪਾਰਟੀ 'ਚ ਲੋਕਾਂ ਨੇ ਪੀਤਾ ਸੈਨੇਟਾਈਜ਼ਰ, 7 ਦੀ ਮੌਤ ਤੇ 2 ਲੋਕ ਕੋਮਾ 'ਚ
ਦੋ ਬੱਚਿਆਂ ਨੂੰ ਘਟਨਾ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ।ਕੁਈਨਜ਼ਲੈਂਡ ਐਂਬੂਲੈਂਸ ਨੇ ਕਿਹਾ ਕਿ ਪੈਰਾ ਮੈਡੀਕਲ ਦੇ ਨਾਲ-ਨਾਲ ਨਾਜ਼ੁਕ ਦੇਖਭਾਲ ਅਮਲੇ ਅਤੇ ਬਚਾਅ ਹੈਲੀਕਾਪਟਰਾਂ ਨੂੰ ਵੀ ਘਟਨਾ ਸਥਾਨ ‘ਤੇ ਬੁਲਾਇਆ ਗਿਆ ਹੈ। ਪੁਲਸ ਗੋਤਾਖੋਰ ਅਤੇ ਫੋਰੈਂਸਿਕ ਕਰੈਸ਼ ਯੂਨਿਟ ਵੀ ਮੌਕੇ 'ਤੇ ਮੌਜੂਦ ਹਨ। ਪੁਲਸ ਨੇ ਸੜਕ ਨੂੰ ਦੋਹੀਂ ਪਾਸਿਆਂ ਤੋਂ ਬੰਦ ਕਰ ਦਿੱਤਾ ਹੈ ਅਤੇ ਵਾਹਨ ਚਾਲਕਾਂ ਨੂੰ ਇਸ ਖੇਤਰ ਤੋਂ ਬਚਣ ਦੀ ਅਪੀਲ ਕੀਤੀ ਹੈ।
1933 ਤੋਂ 2019 ਤੱਕ : ਗੁਰੂ ਨਾਨਕ ਦੇਵ ਜੀ ਦੇ ਰਾਹਵਾਂ ਦੇ ਦੋ ਪਾਂਧੀ ਅਤੇ ਵਿਰਾਸਤਾਂ ਦੀ ਨਿਸ਼ਾਨਦੇਹੀ
NEXT STORY