ਕੈਨਬਰਾ (ਭਾਸ਼ਾ): ਕੋਰੋਨਾ ਲਾਗ ਦੀ ਬੀਮਾਰੀ ਨਾਲ ਜੂਝ ਰਹੇ ਆਸਟ੍ਰੇਲੀਆ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਵਿਚ ਕੋਵਿਡ-19 ਟੀਕਾਕਰਣ ਮੁਹਿੰਮ ਅਗਲੇ ਸੋਮਵਾਰ ਤੋਂ ਸ਼ੁਰੂ ਹੋ ਜਾਵੇਗੀ। ਦੇਸ਼ ਵਿਚ ਅੱਜ ਫਾਈਜ਼ਰ/ਬਾਇਓਨਟੈਕ ਟੀਕੇ ਦੀਆਂ ਪਹਿਲੀਆਂ 142,000 ਖੁਰਾਕਾਂ ਪਹੁੰਚੀਆਂ ਹਨ। ਸਿਹਤ ਮੰਤਰੀ ਗ੍ਰੇਗ ਹੰਟ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਇਹ ਆਸਟ੍ਰੇਲੀਆ ਲਈ ਇਤਿਹਾਸਕ ਦਿਨ ਹੈ।
![PunjabKesari](https://static.jagbani.com/multimedia/13_59_346138450vic1-ll.jpg)
ਸਿਡਨੀ ਮੋਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ, ਹੰਟ ਨੇ ਕਿਹਾ ਕਿ ਟੀਕੇ ਸੋਮਵਾਰ ਨੂੰ ਦੁਪਹਿਰ ਤੋਂ ਬਾਅਦ ਸਿਡਨੀ ਵਿਚ ਪਹੁੰਚੇ। 22 ਫਰਵਰੀ ਨੂੰ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਟੀਕੇ ਬੈਚ ਟੈਸਟਿੰਗ ਸਮੇਤ ਸੁਰੱਖਿਆ ਅਤੇ ਗੁਣਵੱਤਾ-ਭਰੋਸੇ ਪ੍ਰਕਿਰਿਆਵਾਂ ਵਿਚੋਂ ਲੰਘਣਗੇ।ਉਹਨਾਂ ਨੇ ਕਿਹਾ,"ਅੱਜ ਦਾ ਦਿਨ ਇਕ ਹੋਰ ਮਹੱਤਵਪੂਰਣ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ।"
![PunjabKesari](https://static.jagbani.com/multimedia/13_59_583811794vic2-ll.jpg)
ਫੈਡਰਲ ਸਰਕਾਰ ਸ਼ੁਰੂਆਤੀ ਬੈਚ ਦੀਆਂ 62,000 ਖੁਰਾਕਾਂ ਨੂੰ ਦੂਜੇ ਟੀਕਾਕਰਣ ਲਈ ਵੱਖਰਾ ਰੱਖੇਗੀ। 30 ਹਜ਼ਾਰ ਖੁਰਾਕਾਂ ਬਜ਼ੁਰਗ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਅਤੇ ਵਸਨੀਕਾਂ ਲਈ ਵਰਤੀਆਂ ਜਾਣਗੀਆਂ ਅਤੇ ਬਾਕੀ 50,000 ਨੂੰ ਆਬਾਦੀ ਦੇ ਅਧਾਰ ਤੇ ਰਾਜਾਂ ਅਤੇ ਖੇਤਰਾਂ ਵਿਚ ਵੰਡ ਦਿੱਤਾ ਜਾਵੇਗਾ।
![PunjabKesari](https://static.jagbani.com/multimedia/14_00_251617879vic3-ll.jpg)
ਪੜ੍ਹੋ ਇਹ ਅਹਿਮ ਖਬਰ- ਕਿਸਾਨਾਂ ਦਾ ਸਮਰਥਨ ਕਰਨ ਵਾਲੀ ਮੀਨਾ ਹੈਰਿਸ ਨੂੰ ਵ੍ਹਾਈਟ ਹਾਊਸ ਦੇ ਵਕੀਲਾਂ ਨੇ ਕੀਤੀ ਤਾਕੀਦ
ਹੰਟ ਨੂੰ ਉਮੀਦ ਹੈ ਕਿ ਟੀਕਾਕਾਰਣ ਮੁਹਿੰਮ ਦੇ ਪਹਿਲੇ ਪੜਾਅ ਵਿਚ ਛੇ ਹਫ਼ਤੇ ਲੱਗਣਗੇ। ਪੜਾਅ 1 ਏ ਵਿਚ ਬਜ਼ੁਰਗ ਦੇਖਭਾਲ ਕਰਨ ਵਾਲੇ ਕਰਮਚਾਰੀ, ਬਜ਼ੁਰਗ ਦੇਖਭਾਲ ਸਹੂਲਤਾਂ ਦੇ ਕਮਜ਼ੋਰ ਵਸਨੀਕ, ਹੋਟਲ ਕੁਆਰੰਟੀਨ ਵਰਕਰ, ਸਰਹੱਦੀ ਸਟਾਫ ਅਤੇ ਜ਼ਰੂਰੀ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ।ਫੈਡਰਲ ਸਰਕਾਰ ਬਜ਼ੁਰਗ ਦੇਖਭਾਲ ਨਿਵਾਸੀਆਂ ਅਤੇ ਸਟਾਫ ਲਈ ਟੀਕਾਕਰਨ ਯੋਜਨਾ ਨੂੰ ਕੰਟਰੋਲ ਕਰੇਗੀ। ਹੰਟ ਨੇ ਹਾਲਾਂਕਿ ਕਿਹਾ ਕਿ ਇਹ ਸੂਬਿਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਫ਼ੈਸਲਾ ਲੈਣ ਕਿ ਉਸ ਪੜਾਅ ਦੇ ਕਿਹੜੇ ਸਮੂਹ ਨੂੰ ਪਹਿਲਾਂ ਟੀਕਾ ਲਗਾਇਆ ਜਾਵੇਗਾ।
ਨੋਟ- ਕੋਵਿਡ-19 ਫਾਈਜ਼ਰ ਟੀਕੇ ਦੀ ਪਹਿਲੀ ਖੇਪ ਪਹੁੰਚੀ ਆਸਟ੍ਰੇਲੀਆ, ਕੁਮੈਂਟ ਕਰ ਦਿਓ ਰਾਏ।ਕੋਵਿਡ-19 ਫਾਈਜ਼ਰ ਟੀਕੇ ਦੀ ਪਹਿਲੀ ਖੇਪ ਪਹੁੰਚੀ ਆਸਟ੍ਰੇਲੀਆ
ਕਿਸਾਨਾਂ ਦਾ ਸਮਰਥਨ ਕਰਨ ਵਾਲੀ ਮੀਨਾ ਹੈਰਿਸ ਨੂੰ ਵ੍ਹਾਈਟ ਹਾਊਸ ਦੇ ਵਕੀਲਾਂ ਨੇ ਕੀਤੀ ਤਾਕੀਦ
NEXT STORY