ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਇਕ ਦਿਨ ਦੀ ਰਾਹਤ ਦੇ ਬਾਅਦ ਅਗਲੇ ਦਿਨ ਵੱਡੀ ਗਿਣਤੀ ਵਿਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ। ਇਨਫੈਕਸ਼ਨ ਨੂੰ ਦੇਖਦੇ ਹੋਏ ਮੈਲਬੌਰਨ ਅਤੇ ਗੁਆਂਢੀ ਮਿਸ਼ਟੇਲ ਵਿਚ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਪਿਛਲੇ 24 ਘੰਟੇ ਵਿਚ ਇਨਫੈਕਸ਼ਨ ਦੇ 363 ਨਵੇਂ ਮਾਮਲੇ ਦਰਜ ਕੀਤੇ। ਦੋ ਬਜ਼ੁਰਗ ਪੁਰਸ਼ਾਂ ਅਤੇ ਇਕ ਬੀਬੀ ਦੀ ਮੌਤ ਹੋ ਜਾਣ ਨਾਲ ਦੇਸ਼ ਵਿਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 122 ਹੋ ਗਈ ਹੈ।
ਬੁੱਧਵਾਰ ਤੱਕ ਘਰ ਤੋਂ ਕਸਰਤ ਲਈ ਜਾਂ ਖਰੀਦਦਾਰੀ ਲਈ ਨਿਕਲਣ 'ਤੇ ਲੋਕਾਂ ਨੂੰ ਮਾਸਕ ਲਗਾਉਣਾ ਲਾਜਮੀ ਕਰ ਦਿੱਤਾ ਜਾਵੇਗਾ। ਵਿਕਟੋਰੀਆ ਦੇ ਪ੍ਰਮੁੱਖ ਡੇਨੀਅਲ ਐਂਡਰਿਊਜ਼ ਨੇ ਕਿਹਾ ਕਿ ਸੂਬਾਈ ਸਰਕਾਰ ਨੇ 30 ਲੱਖ ਮਾਸਕ ਦਾ ਆਰਡਰ ਦਿੱਤਾ ਹੈ ਜਿਸ ਵਿਚੋਂ 3 ਲੱਖ ਮਾਸਕ ਦੀ ਪਹਿਲੀ ਖੇਪ ਇਸ ਹਫਤੇ ਪਹੁੰਚ ਜਾਵੇਗੀ। ਜੇਕਰ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਚੀਨ ਦੇ ਉੱਤਰ-ਪੱਛਮੀ ਉਰੂਮਕੀ ਸ਼ਹਿਰ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 13 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਸ਼ਹਿਰ ਵਿਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 30 ਹੋ ਗਏ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਆਸਟ੍ਰੇਲੀਆ 'ਚ 24 ਘੰਟਿਆਂ 'ਚ 233 ਨਵੇਂ ਮਾਮਲੇ ਦਰਜ
ਚੀਨ ਵਿਚ ਵਿਦੇਸ਼ ਤੋਂ ਆਏ 3 ਲੋਕਾਂ ਵਿਚ ਇਨਫੈਕਸ਼ਨ ਪਾਏ ਜਾਣ ਦੇ ਬਾਅਦ ਇਨਫੈਕਸ਼ਨ ਦੇ ਮਾਮਲੇ ਵੱਧ ਕੇ 83,660 ਹੋ ਗਏ। ਚੀਨ ਵਿਚ ਇਨਫੈਕਸ਼ਨ ਨਾਲ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੀ ਮੀਡੀਆ ਦੇ ਮੁਤਾਬਕ ਉਰੂਮਕੀ ਸ਼ਹਿਰ ਵਿਚ ਅਧਿਕਾਰੀਆਂ ਨੇ ਸਬਵੇ, ਬੱਸਾਂ ਅਤੇ ਟੈਕਸੀਆਂ ਦੀ ਗਿਣਤੀ ਘਟਾ ਦਿੱਤੀ ਹੈ ਨਾਲ ਹੀ ਕੁਝ ਰਿਹਾਇਸ਼ੀ ਇਲਾਕਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਲੋਕਾਂ ਦੇ ਸ਼ਹਿਰ ਛੱਡ ਕੇ ਜਾਣ 'ਤੇ ਪਾਬੰਦੀ ਲਗਾਈ ਗਈ ਹੈ। ਦੱਖਣੀ ਕੋਰੀਆ ਵਿਚ ਲਗਾਤਾਰ ਦੂਜੇ ਦਿਨ ਇਨਫੈਕਸ਼ਨ ਦੇ 40 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਕੋਰੀਆ ਸੈਂਟਰ ਫੋਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਕਿਹਾ ਕਿ ਐਤਵਾਰ ਨੂੰ 34 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ 13,745 ਪਹੁੰਚ ਗਏ ਹਨ। ਦੇਸ਼ ਵਿਚ ਇਨਫੈਕਸ਼ਨ ਨਾਲ 295 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਆਫਤ : ਆਸਟ੍ਰੇਲੀਆ 'ਚ 24 ਘੰਟਿਆਂ 'ਚ 233 ਨਵੇਂ ਮਾਮਲੇ ਦਰਜ
NEXT STORY