ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿਚ ਕੋਰੋਨਾਵਾਇਰਸ ਦੇ 200 ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਵਿਕਟੋਰੀਆ ਵਿਚ ਪਿਛਲੇ 24 ਘੰਟਿਆਂ ਵਿਚ 208 ਨਵੇਂ ਕੋਵਿਡ-19 ਮਾਮਲੇ ਦਰਜ ਹੋਏ ਹਨ ਅਤੇ 17 ਮੌਤਾਂ ਹੋਈਆਂ ਹਨ।ਵਿਕਟੋਰੀਆ ਵਿਚ ਮੌਤਾਂ ਦੀ ਗਿਣਤੀ ਹੁਣ 415 ਹੋ ਗਈ ਹੈ।
ਇਹ ਅੰਕੜੇ ਕੱਲ੍ਹ ਦੇ 182 ਮਾਮਲਿਆਂ ਤੋਂ ਥੋੜ੍ਹਾ ਉੱਪਰ ਉੱਠਦੇ ਹੋਏ ਇਕ ਆਸ਼ਾਵਾਦੀ ਸੰਕੇਤ ਹਨ ਕਿ ਰਾਜ ਆਪਣੇ ਨਵੇਂ ਇਨਫੈਕਸ਼ਨ ਦੇ ਸਿਖਰ 'ਤੇ ਪਹੁੰਚ ਗਿਆ ਹੈ, ਜੋ 4 ਅਗਸਤ ਨੂੰ 725 ਮਾਮਲਿਆਂ ਦੇ ਨਾਲ ਚੋਟੀ ਦੇ ਸਿਖਰ 'ਤੇ ਸੀ।ਪ੍ਰੋਫੈਸਰ ਬਰੇਟ ਸੱਟਨ ਨੇ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਦੱਸਿਆ,"ਅਸੀਂ ਵਿਕਟੋਰੀਆ ਵਿਚ ਦੁਬਾਰਾ 300 ਅਤੇ 400 ਮਾਮਲਿਆਂ ਨੂੰ ਨਹੀਂ ਵੇਖਣ ਜਾ ਰਹੇ। ਘੱਟੋ ਘੱਟ ਮੇਰੀ ਨਿਗਰਾਨੀ ਹੇਠ ਨਹੀਂ।" ਨਵੀਂਆਂ 11 ਮੌਤਾਂ ਬੁਢੇਪੇ ਦੀ ਦੇਖਭਾਲ ਨਾਲ ਸਬੰਧਤ ਹਨ।ਇਹਨਾਂ ਮੌਤਾਂ ਵਿਚ 60 ਦੇ ਦਹਾਕੇ ਦੀ ਇਕ ਬੀਬੀ ਅਤੇ ਇਕ ਪੁਰਸ਼, 70 ਦੇ ਦਹਾਕੇ ਦੇ ਤਿੰਨ ਪੁਰਸ਼, 80 ਦੇ ਦਹਾਕੇ ਦੀਆਂ ਚਾਰ ਬੀਬੀਆਂ ਅਤੇ ਛੇ ਪੁਰਸ਼ ਅਤੇ 90 ਦੇ ਦਹਾਕੇ ਦੇ ਦੋ ਪੁਰਸ਼ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੂੰ ਇਸ ਪੋਰਟ ਸਟਾਰ ਨੂੰ ਦੇਣੇ ਪੈਣਗੇ 33 ਲੱਖ ਰੁਪਏ
ਮੌਜੂਦਾ ਸਮੇਂ ਵਿਚ ਕੋਵਿਡ-19 ਦੇ ਨਾਲ 585 ਵਿਕਟੋਰੀਅਨ ਹਸਪਤਾਲ ਵਿਚ ਭਰਤੀ ਹਨ ਜੋ ਕਿ ਪਿਛਲੇ ਹਫ਼ਤੇ ਦੇ 675 ਤੋਂ ਘੱਟ ਹਨ। ਇਹਨਾਂ ਵਿਚੋਂ, 32 ਡੂੰਘੀ ਦੇਖਭਾਲ ਵਿਚ ਹਨ ਅਤੇ 21 ਵੈਂਟੀਲੇਟਰ 'ਤੇ ਹਨ।ਸਿਹਤ ਸੰਭਾਲ ਕਰਮਚਾਰੀਆਂ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਘੱਟ ਕੇ 536 ਹੋ ਗਈ ਹੈ।ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ,“ਹਰੇਕ ਸਿਹਤ ਦੇਖਭਾਲ ਕਰਤਾ, ਜਿਸ ਨੂੰ ਇਹ ਵਾਇਰਸ ਹੈ ਉਹ ਸਪੱਸ਼ਟ ਤੌਰ 'ਤੇ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।'' ਉਹਨਾਂ ਨੇ ਕਿਹਾ,“ਸਾਡੇ ਸਿਹਤ ਕਰਮਚਾਰੀ ਵਿਆਪਕ ਤੌਰ 'ਤੇ ਅਸਲੀ ਹੀਰੋ ਹਨ।'' ਪੁਲਿਸ ਨੇ ਮੁੱਖ ਸਿਹਤ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਕੁੱਲ 199 ਜੁਰਮਾਨੇ ਜਾਰੀ ਕੀਤੇ।
ਟਰੰਪ ਨੂੰ ਇਸ ਪੋਰਨ ਸਟਾਰ ਨੂੰ ਦੇਣੇ ਪੈਣਗੇ 33 ਲੱਖ ਰੁਪਏ
NEXT STORY