ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਵਿਕਟੋਰੀਆ ਵਿਚ 403 ਨਵੇਂ ਕੋਰੋਨਾਵਾਇਰਸ ਮਾਮਲੇ ਅਤੇ 5 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਜੋ ਕਿ 24 ਘੰਟਿਆਂ ਦੀ ਮਿਆਦ ਵਿਚ ਮਹਾਮਾਰੀ ਕਾਰਨ ਰਾਜ ਦੀਆਂ ਸਭ ਤੋਂ ਵੱਧ ਮੌਤਾਂ ਹਨ।ਹਸਪਤਾਲ ਵਿਚ ਚਾਰ ਬੱਚਿਆਂ ਸਮੇਤ 201 ਲੋਕ ਅਤੇ ਗੰਭੀਰ ਦੇਖਭਾਲ ਵਿਚ 40 ਵਿਕਟੋਰੀਅਨ ਦਾਖਲ ਹਨ। ਕੁੱਲ 403 ਨਵੇਂ ਮਾਮਲੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜ ਦਾ ਤੀਜਾ ਸਭ ਤੋਂ ਬੁਰਾ ਦਿਨ ਹੈ, ਜੋ ਕਿ ਕੱਲ ਦੇ ਰਿਕਾਰਡ 484 ਤੋਂ ਘੱਟ ਹੈ। ਮਰਨ ਵਾਲਿਆਂ ਵਿਚ ਇਕ 50 ਸਾਲਾਂ ਦਾ ਵਿਅਕਤੀ ਸ਼ਾਮਲ ਸੀ, ਜੋ ਹੁਣ ਵਿਕਟੋਰੀਆ ਵਿਚ 49ਵੇਂ ਨੰਬਰ 'ਤੇ ਹੈ।
ਤਿੰਨ ਨਵੀਂਆਂ ਮੌਤਾਂ ਬਜ਼ੁਰਗ ਦੇਖਭਾਲ ਦੀਆਂ ਸਹੂਲਤਾਂ ਨਾਲ ਜੁੜੀਆਂ ਹੋਈਆਂ ਸਨ, ਜਿਸ ਵਿਚ 70 ਦੇ ਦਹਾਕੇ ਦੀ ਇਕ ਬੀਬੀ, 80 ਤੇ 90 ਦੇ ਦਹਾਕੇ ਦਾ ਇਕ-ਇਕ ਆਦਮੀ ਸ਼ਾਮਲ ਸੀ।ਪੰਜਵੀਂ ਮੌਤ 70 ਦੇ ਦਹਾਕੇ ਦੇ ਇਕ ਵਿਅਕਤੀ ਦੀ ਸੀ। ਸਿਹਤ ਮੰਤਰੀ ਜੈਨੀ ਮਕਾਕੋਸ ਨੇ ਕਿਹਾ,"ਮੇਰੇ ਵਿਚਾਰ ਅਤੇ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹੈ। ਇਸ ਭਿਆਨਕ ਵਾਇਰਸ ਕਾਰਨ ਸਾਡੀ ਕਮਿਊਨਿਟੀ ਵਿਚ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।" ਉਸ ਨੇ ਕਿਹਾ,"ਜੇਕਰ ਮਾਮਲਿਆਂ ਵਿਚ ਅਚਾਨਕ ਹਜ਼ਾਰਾਂ ਦੀ ਗਿਣਤੀ ਵਿਚ ਵਾਧਾ ਹੋ ਜਾਂਦਾ ਹੈ ਤਾਂ ਕੋਈ ਸਿਹਤ ਪ੍ਰਣਾਲੀ ਮੁਕਾਬਲਾ ਨਹੀਂ ਕਰ ਪਾਵੇਗੀ।"
ਵਿਕਟੋਰੀਆ ਦੇ 403 ਨਵੇਂ ਮਾਮਲਿਆਂ ਵਿਚੋਂ 69 ਇਨਫੈਕਸ਼ਨ ਜਾਣੇ-ਪਛਾਣੇ ਪ੍ਰਕੋਪ ਨਾਲ ਜੁੜੇ ਹੋਏ ਹਨ ਅਤੇ 334 ਦੀ ਜਾਂਚ ਕੀਤੀ ਜਾ ਰਹੀ ਹੈ। ਵਿਕਟੋਰੀਆ ਵਿਚ ਕੋਰੋਨਾਵਾਇਰਸ ਦੇ 3630 ਐਕਟਿਵ ਮਾਮਲੇ ਹਨ।ਪ੍ਰੀਮੀਅਰ ਨੇ ਤਾਲਾਬੰਦ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖਤ ਸਜਾਵਾਂ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਸਾਨੂੰ ਇਸ ਨਾਲ ਨਜਿੱਠਣ ਲਈ ਕੁਝ ਵਿਲੱਖਣ ਅਤੇ ਨਵੀਨਤਾਕਾਰੀ ਢੰਗ ਮਿਲੇ ਹਨ, ਜਿਸ ਬਾਰੇ ਉਹ ਕੱਲ੍ਹ ਵੇਰਵਾ ਦੇਣਗੇ। ਵਿਕਟੋਰੀਆ ਦੀ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਮੀਕਾਕੋਸ ਨੇ ਬਜ਼ੁਰਗ ਕੇਅਰ ਹੋਮ ਅਤੇ ਹਸਪਤਾਲਾਂ ਵਿਚ ਆਉਣ ਵਾਲੇ ਵਿਜਟਰਾਂ ਲਈ ਪਾਬੰਦੀਆਂ ਦੀ ਪੁਸ਼ਟੀ ਕੀਤੀ, ਜੋ ਅੱਜ ਤੋਂ ਲਾਗੂ ਹਨ। ਹੁਣ ਸਿਰਫ ਇਕ ਮਹਿਮਾਨ ਨੂੰ ਇਕ ਘੰਟੇ ਲਈ, ਰੋਜ਼ਾਨਾ ਇਕ ਵਾਰ ਆਉਣ ਦੀ ਇਜਾਜ਼ਤ ਹੈ।
ਪੜ੍ਹੋ ਇਹ ਅਹਿਮ ਖਬਰ- ਪ੍ਰੀਤੀ ਪਟੇਲ ਵੱਲੋਂ ਬ੍ਰਿਟੇਨ ਦੇ ਵੀਜ਼ਾ ਵਿਭਾਗ ਦੇ ਕੰਮਕਾਜ ਦੇ ਢੰਗ 'ਚ ਤਬਦੀਲੀ ਦਾ ਵਾਅਦਾ
ਮੀਕਾਕੋਸ ਨੇ ਕਿਹਾ ਕਿ ਸਾਥੀ ਇੱਕ ਨਵਜੰਮੇ ਬੱਚੇ ਦੇ ਜਨਮ ਦੌਰਾਨ "ਜਿੰਨਾ ਚਿਰ ਜ਼ਰੂਰਤ ਹੋਏ" ਇੱਕ ਬੀਬੀ ਦੇ ਨਾਲ ਰਹਿ ਸਕਦਾ ਹੈ ਪ੍ਰੀਮੀਅਰ ਨੇ ਚੇਤਾਵਨੀ ਦਿੱਤੀ ਕਿ ਰਾਜ ਦਾ ਲਾਜ਼ਮੀ ਮਾਸਕ ਨਿਯਮ ਕਈ ਮਹੀਨਿਆਂ ਤੱਕ ਲਾਗੂ ਹੋ ਸਕਦਾ ਹੈ। ਉਸ ਨੇ ਕਿਹਾ ਕਿ ਵਿਕਟੋਰੀਆ ਦੇ ਲੋਕਾਂ ਵੱਲੋਂ ਮਾਸਕ ਪਹਿਨਣ ਦਾ ਫਾਇਦਾ ਆਉਣ ਵਾਲੇ ਹਫਤਿਆਂ ਵਿਚ ਦੇਖਿਆ ਜਾਵੇਗਾ।ਉਹਨਾਂ ਨੇ ਕਿਹਾ,“ਇਹ ਪਹਿਲੀ ਲਹਿਰ ਨਹੀਂ, ਇਹ ਦੂਜੀ ਲਹਿਰ ਹੈ।”
ਵਿਕਟੋਰੀਅਨ ਵਰਕਰਾਂ ਨੂੰ 300 ਡਾਲਰ ਦੀ ਮਦਦ ਦਾ ਭੁਗਤਾਨ ਮਿਲੇਗਾ, ਜਿਨ੍ਹਾਂ ਨੇ ਕੋਵਿਡ-19 ਟੈਸਟ ਕਰਵਾਉਣ ਤੋਂ ਬਾਅਦ ਖੁਦ ਨੂੰ ਕੁਆਰੰਟੀਨ ਕਰਨ ਲਈ ਸਮਾਂ ਕੱਢਿਆ ਲਿਆ ਹੈ। ਇਹ ਸਕੀਮ ਉਨ੍ਹਾਂ ਕਾਮਿਆਂ ਲਈ ਉਪਲਬਧ ਹੋਵੇਗੀ ਜਿਨ੍ਹਾਂ ਕੋਲ ਅਦਾਇਗੀਸ਼ੁਦਾ ਛੁੱਟੀ ਜਾਂ ਆਮਦਨੀ ਸਹਾਇਤਾ ਨਹੀਂ ਹੈ। ਇਹ ਵਿਚਾਰ ਉਦੋਂ ਆਇਆ ਜਦੋਂ ਚਿੰਤਾਜਨਕ ਅੰਕੜਿਆਂ ਤੋਂ ਪਤਾ ਲੱਗਿਆ ਕਿ ਵਿਕਟੋਰੀਆ ਦੇ ਅੱਧੇ ਤੋਂ ਜ਼ਿਆਦਾ ਲੋਕ ਵਾਇਰਸ ਟੈਸਟ ਕਰਵਾਉਣ ਤੋਂ ਬਾਅਦ ਆਪਣੇ ਆਪ ਨੂੰ ਆਈਸੋਲੇਟ ਨਹੀਂ ਕਰ ਰਹੇ ਸਨ।ਐਂਡਰੀਊਜ਼ ਨੇ ਕਿਹਾ,"ਇਹ 300 ਡਾਲਰ ਦੀ ਅਦਾਇਗੀ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਵਿਕਲਪ ਬਣਾਉਣ ਵਿਚ ਸਹਾਇਕ ਹੋਵੇਗੀ।"
ਟੈਕਸਾਸ ਵਿਚ ਚੀਨੀ ਦੂਤਘਰ ਨੂੰ ਬੰਦ ਕਰਨ ਦੇ ਹੁਕਮ 'ਤੇ ਚੀਨ ਨੇ USA ਨੂੰ ਦਿੱਤੀ ਚਿਤਾਵਨੀ
NEXT STORY