ਸਿਡਨੀ (ਸਨੀ ਚਾਂਦਪੁਰੀ): 2020 ਇੱਕ ਬੁਰੇ ਸੁਪਨੇ ਵਾਂਗ ਪੂਰੇ ਵਿਸ਼ਵ ਨੂੰ ਯਾਦ ਰਹੇਗਾ। 2021 ਲੋਕਾਂ ਲਈ ਇਸ ਨਵੀਂ ਆਸ ਦੇ ਨਾਲ ਚੜ੍ਹਿਆ ਹੈ ਕਿ ਇਸ ਸਾਲ ਪੂਰਾ ਵਿਸ਼ਵ ਕੋਰੋਨਾ ਨਾਮ ਦੀ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾ ਸਕੇਗਾ ਅਤੇ ਕੋਈ ਸਟੀਕ ਹੱਲ ਨਿੱਕਲ ਸਕੇਗਾ। ਜੇਕਰ ਕੁਦਰਤ ਦੇ ਪੱਖੋਂ ਦੇਖਿਆ ਜਾਵੇ ਤਾਂ ਮੌਸਮ ਨੂੰ ਇਸ ਸਾਲ ਬਹੁਤ ਸਾਫ਼ ਅਤੇ ਸੁਥਰਾ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਗਰਮੀ ਅਤੇ ਬਾਰਿਸ਼ ਨਾਲ ਕੀਤਾ 2021 ਦਾ ਸਵਾਗਤ
ਆਸਟ੍ਰੇਲੀਆ ਪਿਛਲੇ ਸਾਲ ਸ਼ੁਰੂਆਤ ਵਿਚ ਜੰਗਲੀ ਅੱਗ ਨਾਲ ਜੂਝ ਰਿਹਾ ਸੀ ਅਤੇ ਇਸ ਸਾਲ ਦੀ ਸ਼ੁਰੂਆਤ ਬਾਰਿਸ਼ ਨਾਲ ਹੋ ਰਹੀ ਹੈ । ਇਸ ਇੱਕ ਸਾਲ ਵਿੱਚ ਮੌਸਮ ਵਿੱਚ ਰਿਕਾਰਡ ਤਬਦੀਲੀ ਆਈ ਹੈ। ਇੱਥੇ ਗੌਰਤਲਬ ਹੈ ਕਿ ਆਸਟ੍ਰੇਲੀਆ ਵਿੱਚ ਨਵਾਂ ਸਾਲ ਇਸ ਲਈ ਵੀ ਖ਼ਾਸ ਹੁੰਦਾ ਹੈ ਕਿ ਜਿੱਥੇ ਸਮੁੱਚੇ ਵਿੱਸ਼ਵ ਵਿੱਚ ਸਰਦੀ ਦਾ ਮੌਸਮ ਹੁੰਦਾ ਹੈ ਤਾਂ ਆਸਟ੍ਰੇਲੀਆ ਵਿੱਚ ਗਰਮੀ ਹੁੰਦੀ ਹੈ ਕੁਦਰਤ ਦੀ ਇਸ ਬਣਤਰ ਨੇ ਵੀ ਆਸਟ੍ਰੇਲੀਆ ਨੂੰ ਖ਼ਾਸ ਬਣਾ ਦਿੱਤਾ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਕੋਰੋਨਾ ਦਾ ਕਹਿਰ, ਆਸਟ੍ਰੇਲੀਆਈ ਰਾਜਾਂ 'ਚ ਮੁੜੀ ਲੱਗੀ ਯਾਤਰਾ ਪਾਬੰਦੀ
NEXT STORY