ਸਿਡਨੀ, (ਭਾਸ਼ਾ)— ਆਸਟ੍ਰੇਲੀਆ ਅਤੇ ਨੀਦਰਲੈਂਡ ਦਾ ਮੰਨਣਾ ਹੈ ਕਿ ਮਲੇਸ਼ੀਅਨ ਏਅਰਲਾਈਨਜ਼ ਦੇ ਐੱਮ. ਐੱਚ. 17 ਜਹਾਜ਼ ਨੂੰ ਰੂਸ ਦੀ ਮਿਜ਼ਾਇਲ ਨਾਲ ਨਿਸ਼ਾਨਾ ਬਣਾਇਆ ਗਿਆ ਸੀ, ਜਿਸ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਬੁੱਧਵਾਰ ਨੂੰ ਪੁਸ਼ਟੀ ਕੀਤੀ ਗਈ ਕਿ ਇਸ ਸਿਲਸਿਲੇ 'ਚ ਰੂਸ ਨਾਲ ਤਿੰਨ-ਪੱਖੀ ਵਾਰਤਾ ਸ਼ੁਰੂ ਕੀਤੀ ਗਈ ਹੈ। ਦੋਹਾਂ ਦੇਸ਼ਾਂ ਨੇ ਪਿਛਲੇ ਸਾਲ ਕਿਹਾ ਸੀ ਕਿ ਯੁੱਧ ਵਾਲੇ ਇਲਾਕੇ ਯੁਕਰੇਨ 'ਚ ਰੂਸ ਸਮਰਥਕਾਂ ਨੇ ਮਿਜ਼ਾਇਲਾਂ ਦਾਗੀਆਂ ਸਨ ਅਤੇ ਉਨ੍ਹਾਂ ਨੇ ਮਿਜ਼ਾਇਲ ਉਪਲੱਬਧ ਕਰਵਾਉਣ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਜਹਾਜ਼ ਨੂੰ ਢੇਰ ਕੀਤਾ ਗਿਆ ਸੀ, ਜਿਸ 'ਚ ਸਵਾਰ ਸਾਰੇ 298 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ 'ਚ ਨੀਦਰਲੈਂਡ ਦੇ 196 ਅਤੇ ਆਸਟ੍ਰੇਲੀਆ ਦੇ 38 ਲੋਕ ਸਨ। ਨੀਦਰਲੈਂਡ ਦੇ ਵਿਦੇਸ਼ ਮੰਤਰੀ ਸਟੇਫ ਬਲਾਕ ਅਤੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸੇ ਪਾਇਨੇ ਨੇ ਬੁੱਧਵਾਰ ਨੂੰ ਕਿਹਾ ਕਿ ਘਟਨਾ ਦੀ ਜ਼ਿੰਮੇਵਾਰੀ ਲਈ ਤਿੰਨ ਪੱਖੀ ਵਾਰਤਾ ਇਸ ਮਹੀਨੇ ਦੇ ਸ਼ੁਰੂ 'ਚ ਆਰੰਭ ਹੋਈ ਸੀ। ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ 'ਚ ਡਿਪਲੋਮੈਟਿਕ ਸੰਪਰਕ ਕੀਤਾ ਗਿਆ ਸੀ। ਬਲਾਕ ਨੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਅਸੀਂ ਇਸ ਪ੍ਰਕਿਰਿਆ ਦੀ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਇਸ ਮਾਮਲੇ 'ਚ ਗੁਪਤਤਾ ਅਹਿਮ ਹੈ ਪਰ ਮੈਂ ਕਹਿ ਸਕਦਾ ਹਾਂ ਕਿ ਅਸੀਂ ਸੱਚਾਈ ਦਾ ਪਤਾ ਲਗਾਉਣ, ਨਿਆਂ ਅਤੇ ਜਵਾਬਦੇਹੀ ਤੈਅ ਕਰਨ ਲਈ ਵਚਨਬੱਧ ਹਾਂ।''
ਕੌਮਾਂਤਰੀ ਜਾਂਚ ਅਧਿਕਾਰੀਆਂ ਨੇ ਪਿਛਲੇ ਸਾਲ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਜਿਸ ਬੁੱਕ ਮਿਜ਼ਾਇਲ ਪ੍ਰਣਾਲੀ ਤੋਂ ਬੋਇੰਗ 777 ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ,ਉਹ ਰੂਸ ਸਥਿਤ ਇਕ ਫੌਜੀ ਇਕਾਈ ਤੋਂ ਆਈ ਸੀ। ਹਾਲਾਂਕਿ ਰੂਸ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਕੌਮਾਂਤਰੀ ਅਪਰਾਧ ਜਾਂਚ ਦੀ ਪੜਤਾਲ ਨੂੰ ਖਾਰਜ ਕੀਤਾ ਹੈ ਕਿਉਂਕਿ ਉਸ ਨੂੰ ਜਾਂਚ ਦਲ ਦਾ ਹਿੱਸਾ ਬਣਨ ਲਈ ਸੱਦਾ ਨਹੀਂ ਦਿੱਤਾ ਗਿਆ ਸੀ।
ਇਸ ਉਮਰ ਤਕ ਜਾਰੀ ਰਹਿੰਦਾ ਹੈ ਦਿਮਾਗ ਦਾ ਵਿਕਾਸ
NEXT STORY