ਸਿਡਨੀ (ਬਿਊਰੋ) ਆਸਟ੍ਰੇਲੀਆ ਵਿਚ ਖੁਸ਼ਕ ਮੌਸਮ ਕਾਰਨ ਪਾਣੀ ਦੀ ਕਮੀ ਹੋ ਗਈ ਹੈ। ਇਸ ਦੌਰਾਨ ਖਬਰ ਹੈ ਕਿ ਚੋਰਾਂ ਨੇ ਨਿਊ ਸਾਊਥ ਵੇਲਜ਼ ਦੇ ਸੋਕਾ ਪ੍ਰਭਾਵਿਤ ਇਲਾਕੇ ਵਿਚੋਂ 3 ਲੱਖ ਲੀਟਰ ਪਾਣੀ ਚੋਰੀ ਕਰ ਲਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਪੁਲਸ ਉਹਨਾਂ ਚੋਰਾਂ ਦੀ ਤਲਾਸ਼ ਕਰ ਰਹੀ ਹੈ ਜਿਹਨਾਂ ਨੇ ਦੇਸ਼ ਵਿਚ ਜਾਰੀ ਸੋਕੇ ਦੇ ਵਿਚ 3 ਲੱਖ ਲੀਟਰ (79,000 ਗੈਲਨ) ਪਾਣੀ ਦੀ ਚੋਰੀ ਕੀਤੀ ਹੈ। ਪੁਲਸ ਨੇ ਕਿਹਾ ਕਿ ਸਿਡਨੀ ਤੋਂ 3 ਘੰਟੇ ਦੀ ਦੂਰੀ 'ਤੇ ਪੱਛਮ ਵਿਚ ਸਥਿਤ ਨਿਊ ਸਾਊਥ ਵੇਲਜ਼ ਸੂਬੇ ਦੇ ਇਵਾਂਸ ਪਲੇਨ ਵਿਚ ਚੋਰਾਂ ਨੇ ਇਕ ਨਿੱਜੀ ਪ੍ਰਾਪਰਟੀ ਤੋਂ 2 ਟੈਂਕਾਂ ਦੇ ਬਰਾਬਰ ਪਾਣੀ ਚੋਰੀ ਕਰ ਲਿਆ। ਪੁਲਸ ਨੇ ਦੱਸਿਆ ਕਿ ਚੋਰੀ ਦਾ ਪਤਾ ਐਤਵਾਰ ਨੂੰ ਚੱਲਿਆ ਪਰ ਇਹ ਚੋਰੀ ਪਿਛਲੇ 2 ਹਫਤਿਆਂ ਦੇ ਦੌਰਾਨ ਹੋਈ ਹੈ।
ਪੁਲਸ ਨੇ ਇਹ ਵੀ ਦੱਸਿਆ ਕਿ ਘਟਨਾਸਥਲ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕੀ ਕੋਈ ਵਿਅਕਤੀ ਅਜਿਹਾ ਹੈ ਜਿਸ ਨੇ ਇਵਾਂਸ ਪਲੇਨ ਇਲਾਕੇ ਤੋਂ ਪਾਣੀ ਦੇ ਟੈਂਕਰ ਜਾਂ ਗੱਡੀਆਂ ਜਾਂਦੀਆਂ ਦੇਖੀਆਂ ਹੋਣ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ,''ਲਬੇ ਸਮੇਂ ਤੱਕ ਸੋਕੇ ਅਤੇ ਪਾਣੀ ਦੀ ਕਮੀ ਦੇ ਕਾਰਨ ਨਿਊ ਸਾਊਥ ਵੇਲਜ਼ ਵਿਚ ਅਪਰਾਧਾਂ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਮੈਨੂੰ ਲੱਗਦਾ ਹੈ ਕਿ ਸੋਕੇ ਆਦਿ ਦੇ ਨਾਲ ਹਾਲ ਹੀ ਦੀਆਂ ਸਥਿਤੀਆਂ ਕਾਰਨ ਹੀ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।''
ਟਰੰਪ ਤੋਂ ਪਹਿਲਾਂ ਇਹਨਾਂ ਦੋ ਰਾਸ਼ਟਰਪਤੀਆਂ 'ਤੇ ਚੱਲ ਚੁੱਕਿਆ ਹੈ ਮਹਾਦੋਸ਼ ਦਾ ਮੁਕੱਦਮਾ
NEXT STORY