ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਹਾਦੋਸ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੇਜ਼ੈਂਟੇਟਿਵ ਤੋਂ ਮਿਲ ਗਈ ਹੈ। ਹੁਣ ਉਪਰੀ ਸਦਨ ਸੈਨੇਟ ਵਿਚ ਟਰੰਪ 'ਤੇ ਮੁਕੱਦਮਾ ਚਲਾਇਆ ਜਾਵੇਗਾ। ਇਸ ਦੇ ਨਾਲ ਹੀ ਟਰੰਪ ਅਜਿਹੇ ਤੀਜੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ, ਜਿਹਨਾਂ ਦੇ ਖਿਲਾਫ ਮਹਾਦੋਸ਼ ਦਾ ਮੁਕੱਦਮਾ ਚਲਾਇਆ ਜਾਵੇਗਾ।
ਜਾਣਕਾਰਾਂ ਦੇ ਮੁਤਾਬਕ ਅਮਰੀਕਾ ਦੇ ਉਪਰੀ ਸਦਨ ਸੈਨੇਟ ਵਿਚ ਟਰੰਪ ਦੀ ਪਾਰਟੀ ਰਿਪਬਲਿਕਨ ਨੂੰ ਬਹੁਮਤ ਮਿਲਿਆ ਹੈ। ਅਜਿਹੇ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ। ਅਮਰੀਕਾ ਦੇ ਇਤਿਹਾਸ ਵਿਚ ਟਰੰਪ ਤੋਂ ਪਹਿਲਾਂ ਸਿਰਫ ਦੋ ਰਾਸ਼ਟਰਪਤੀਆਂ ਦੇ ਖਿਲਾਫ ਮਹਾਦੋਸ਼ ਲਾਇਆ ਗਿਆ ਸੀ, ਪਰ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਿਆ। 1886 ਵਿਚ ਐਂਡ੍ਰਿਊ ਜਾਨਸਨ ਤੇ 1998 ਵਿਚ ਬਿਲ ਕਲਿੰਟਨ ਦੇ ਖਿਲਾਫ ਮਹਾਦੋਸ਼ ਲਾਇਆ ਗਿਆ ਸੀ।

ਨਿਕਸਨ ਨੇ ਮਹਾਦੋਸ਼ ਚਲਾਉਣ ਤੋਂ ਪਹਿਲਾਂ ਦਿੱਤਾ ਸੀ ਅਸਤੀਫਾ
1974 ਵਿਚ ਰਾਸ਼ਟਰਪਤੀ ਰਿਚਰਡ ਨਿਕਸਨ 'ਤੇ ਆਪਣੇ ਇਕ ਵਿਰੋਧੀ ਦੀ ਜਾਸੂਸੀ ਕਰਨ ਦਾ ਦੋਸ਼ ਲੱਗਿਆ ਸੀ। ਇਸ ਨੂੰ ਵਾਟਰਗੇਟ ਸਕੈਂਡਲ ਦਾ ਨਾਂ ਦਿੱਤਾ ਗਿਆ ਸੀ ਪਰ ਮਹਾਦੋਸ਼ ਚਲਾਉਣ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ।
ਇਹ ਹੈ ਦੋਸ਼
ਡੋਨਾਲਡ ਟਰੰਪ 'ਤੇ ਦੋਸ਼ ਹੈ ਕਿ ਉਹਨਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜੈਲੇਂਸਕੀ 'ਤੇ 2020 ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਾਈਡਨ ਤੇ ਉਹਨਾਂ ਦੇ ਬੇਟੇ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਦੇ ਲਈ ਦਬਾਅ ਬਣਾਇਆ ਹੈ। ਬਾਈਡੇਨ ਦੇ ਬੇਟੇ ਯੂਕ੍ਰੇਨ ਦੀ ਇਕ ਊਰਡਾ ਕੰਪਨੀ ਵਿਚ ਵੱਡੇ ਅਧਿਕਾਰੀ ਹਨ। ਮਹਾਦੋਸ਼ ਪ੍ਰਕਿਰਿਆ ਦੇ ਤਹਿਤ ਟਰੰਪ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜੈਲੇਂਸਕੀ ਦੇ ਵਿਚਾਲੇ ਹੋਈ ਫੋਨ 'ਤੇ ਗੱਲ ਦੀ ਜਾਂਚ ਹੋਈ ਤੇ ਡੈਮੋਕ੍ਰੇਟਿਕ ਪਾਰਟੀ ਦੇ ਕੰਟਰੋਲ ਵਾਲੀ ਨਿਆਇਕ ਕਮੇਟੀ ਨੇ ਉਹਨਾਂ ਦੇ ਖਿਲਾਫ ਰਸਮੀ ਦੋਸ਼ ਤੈਅ ਕਰ ਦਿੱਤੇ ਹਨ।
ਇਸ ਫੋਨ 'ਤੇ ਹੋਈ ਗੱਲ ਵਿਚ ਰਾਸ਼ਟਰਪਤੀ ਨੇ ਕਥਿਤ ਤੌਰ 'ਤੇ ਯੂਕ੍ਰੇਨੀ ਊਰਜਾ ਮੰਤਰੀ ਬੁਰਿਜਮਾ ਦੇ ਲਈ ਕੰਮ ਕਰ ਚੁੱਕੇ ਜੋ ਬਾਈਡਨ ਤੇ ਉਹਨਾਂ ਦੇ ਬੇਟੇ ਹੰਟਰ ਬਾਈਡੇਨ ਦੇ ਖਿਲਾਫ ਜਾਂਚ ਕਰਨ ਲਈ ਕਿਹਾ ਸੀ।
ਨਿਆਇਕ ਕਮੇਟੀ ਦੇ ਚੇਅਰਮੈਨ ਤੇ ਡੈਮੋਕ੍ਰੇਟਿਕ ਨੇਤਾ ਜੈਰੀ ਨਾਡਲੇਰ ਦੇ ਮੁਤਾਬਕ ਟਰੰਪ ਦੇ ਖਿਲਾਫ ਦੋ ਮੁੱਖ ਦੋਸ਼ ਹਨ। ਪਹਿਲਾ ਕਿ ਟਰੰਪ ਨੇ ਸੱਤਾ ਦੀ ਦੁਰਵਰਤੋਂ ਕੀਤੀ ਹੈ ਤੇ ਦੂਜਾ ਕਿ ਰਾਸ਼ਟਰਪਤੀ ਨੇ ਸੰਸਦ ਦੇ ਕੰਮ ਵਿਚ ਅੜਿੱਕਾ ਪਾਇਆ। ਰਾਸ਼ਟਰਪਤੀ 'ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਡਿਪਲੋਮੈਟਿਕ ਲਾਭ ਲਈ ਯੂਕ੍ਰੇਨ ਨੂੰ ਮਿਲਣ ਵਾਲੀ ਆਰਥਿਕ ਮਦਦ ਨੂੰ ਰੋਕ ਦਿੱਤਾ ਸੀ।
ਲੰਡਨ 'ਚ ਭਾਰਤ ਸਰਕਾਰ ਵੱਲੋਂ ਪਾਸ CAA ਵਿਰੁੱਧ ਰੋਸ ਮੁਜਾਹਰੇ
NEXT STORY