ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਉੱਤਰੀ ਤੱਟ 'ਤੇ ਸੜਕ ਛੱਡ ਕੇ ਯੂਟੀਆਈ ਇੱਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਅਧਿਕਾਰੀਆਂ ਨੂੰ ਬੀਤੀ ਰਾਤ ਗ੍ਰਾਫਟਨ ਦੇ ਦੱਖਣ ਵੱਲ 30 ਕਿਲੋਮੀਟਰ ਦੂਰ ਕੌਟਸ ਕਰਾਸਿੰਗ ਵਿੱਚ ਕੰਗਾਰੂ ਕਰੀਕ ਰੋਡ 'ਤੇ ਬੁਲਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਫੇਰੀ ਮਗਰੋਂ ਆਸਟ੍ਰੇਲੀਆਈ PM ਦਾ ਅਹਿਮ ਬਿਆਨ, ਵਪਾਰ ਸਮੇਤ ਇਹਨਾਂ ਖੇਤਰਾਂ 'ਚ ਬਣੇ ਡੂੰਘੇ ਸਬੰਧ
ਪੁਲਸ ਨੇ ਦੱਸਿਆ ਕਿ 43 ਸਾਲਾ ਡਰਾਈਵਰ ਅਤੇ ਦੋ ਯਾਤਰੀਆਂ, ਜਿਹਨਾਂ 'ਚ ਇੱਕ 14 ਸਾਲਾ ਮੁੰਡਾ ਅਤੇ ਇੱਕ 11 ਸਾਲਾ ਕੁੜੀ ਸ਼ਾਮਲ ਸੀ, ਉਹਨਾਂ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ।" ਕੌਫਸ/ਕਲੇਰੈਂਸ ਪੁਲਸ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇੱਕ ਅਪਰਾਧ ਸੀਨ ਸਥਾਪਤ ਕੀਤਾ ਅਤੇ ਘਟਨਾ ਸਥਲ ਦੇ ਆਲੇ-ਦੁਆਲੇ ਦੇ ਹਾਲਾਤ ਦੀ ਜਾਂਚ ਸ਼ੁਰੂ ਕੀਤੀ।" ਕੋਰੋਨਰ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਹਾਦਸੇ ਦੇ ਕਿਸੇ ਵੀ ਚਸ਼ਮਦੀਦ ਨੂੰ ਕ੍ਰਾਈਮ ਸਟਾਫ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਫੇਰੀ ਮਗਰੋਂ ਆਸਟ੍ਰੇਲੀਆਈ PM ਦਾ ਅਹਿਮ ਬਿਆਨ, ਵਪਾਰ ਸਮੇਤ ਇਹਨਾਂ ਖੇਤਰਾਂ 'ਚ ਬਣੇ ਡੂੰਘੇ ਸਬੰਧ
NEXT STORY