ਕੈਨਬਰਾ (ਏਐਨਆਈ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 8 ਤੋਂ 11 ਮਾਰਚ ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਸਨ। ਅਲਬਾਨੀਜ਼ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਸਿੱਖਿਆ, ਸੱਭਿਆਚਾਰ, ਰੱਖਿਆ ਅਤੇ ਵਪਾਰ ਵਿੱਚ ਡੂੰਘੇ ਸਬੰਧ ਬਣਾਏ ਹਨ। ਅਲਬਾਨੀਜ਼ ਨੇ ਐਤਵਾਰ ਨੂੰ ਟਵੀਟ ਕੀਤਾ ਕਿ “ਅਸੀਂ ਸਿੱਖਿਆ ਅਤੇ ਸੱਭਿਆਚਾਰ ਤੋਂ ਲੈ ਕੇ ਰੱਖਿਆ ਅਤੇ ਵਪਾਰ ਤੱਕ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਡੂੰਘੇ ਸਬੰਧ ਬਣਾਏ ਹਨ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਪਣੀ ਭਾਰਤ ਫੇਰੀ ਦੀਆਂ ਝਲਕੀਆਂ ਨੂੰ ਦਰਸਾਉਂਦਾ ਇੱਕ ਵੀਡੀਓ ਵੀ ਸਾਂਝਾ ਕੀਤਾ।
ਅਲਬਾਨੀਜ਼ ਬੁੱਧਵਾਰ ਨੂੰ ਭਾਰਤ ਦੇ ਸਰਕਾਰੀ ਦੌਰੇ 'ਤੇ ਅਹਿਮਦਾਬਾਦ ਪਹੁੰਚੇ ਸਨ। ਦੌਰੇ ਦੌਰਾਨ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਦੁਵੱਲੀ ਗੱਲਬਾਤ ਕਰਨ ਲਈ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅਲਬਾਨੀਜ਼ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਲਬਾਨੀਜ਼ ਦਾ ਦੌਰਾ ਅਤੇ ਅੱਜ ਦਾ ਸਾਲਾਨਾ ਸਿਖਰ ਸੰਮੇਲਨ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਉੱਚ ਪੱਧਰ 'ਤੇ ਲੈ ਜਾਵੇਗਾ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ "ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ @AlboMP ਨਾਲ ਅੱਜ ਸਵੇਰੇ ਮੁਲਾਕਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦਾ ਦੌਰਾ ਅਤੇ ਅੱਜ ਦਾ ਸਾਲਾਨਾ ਸੰਮੇਲਨ ਸਾਡੇ ਸਬੰਧਾਂ ਨੂੰ ਉੱਚ ਪੱਧਰ 'ਤੇ ਲੈ ਜਾਵੇਗਾ।"
ਅਲਬਾਨੀਜ਼ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਆਸਟ੍ਰੇਲੀਆਈ ਵਫ਼ਦ ਦਾ ਭਾਰਤ ਵਿੱਚ ਸਵਾਗਤ ਕਰਨ ਲਈ "ਅਸਾਧਾਰਨ ਕੋਸ਼ਿਸ਼" ਕੀਤੀ ਗਈ। ਉਹਨਾਂ ਨੇ ਟਵੀਟ ਕੀਤਾ ਕਿ "ਮੇਰੇ ਆਸਟ੍ਰੇਲੀਅਨ ਵਫ਼ਦ ਦਾ ਭਾਰਤ ਵਿੱਚ ਸੁਆਗਤ ਕਰਨ ਦੀ ਅਸਾਧਾਰਨ ਕੋਸ਼ਿਸ਼ ਕਰਨ ਲਈ ਪ੍ਰਧਾਨ ਮੰਤਰੀ @narendramodi ਦਾ ਧੰਨਵਾਦ। ਸਿਤਾਰ 'ਤੇ The Triffids and The Go-Betweens ਨੂੰ ਸੁਣਨ ਦਾ ਅਨੰਦ ਲੈਣਾ ਦਿਲ ਨੂੰ ਛੂਹਣ ਵਾਲਾ ਸੀ।" ਅਲਬਾਨੀਜ਼ ਨੇ ਪੀ.ਐੱਮ. ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਨਾਲ ਆਸਟ੍ਰੇਲੀਆ ਦੇ ਸਬੰਧ ਬਹੁਪੱਖੀ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਸੰਪਰਕ ਨੇ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰੈੱਡ ਅਲਰਟ ਰਿਪੋਰਟ 'ਚ ਚੇਤਾਵਨੀ, ਅਗਲੇ 3 ਸਾਲਾਂ 'ਚ ਚੀਨ ਨਾਲ ਜੰਗ ਦੀ ਤਿਆਰੀ ਕਰ ਲਏ ਆਸਟ੍ਰੇਲੀਆ
ਅਲਬਾਨੀਜ਼ ਮੁਤਾਬਕ "ਉਹ ਮਈ ਵਿੱਚ ਕਵਾਡ ਲੀਡਰਜ਼ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਵਿੱਚ ਮੇਜ਼ਬਾਨੀ ਕਰਨ ਅਤੇ ਫਿਰ ਸਤੰਬਰ ਵਿੱਚ ਜੀ-20 ਨੇਤਾਵਾਂ ਦੇ ਸੰਮੇਲਨ ਲਈ ਭਾਰਤ ਪਰਤਣ ਦੀ ਉਮੀਦ ਕਰ ਰਹੇ ਹਨ। ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਲਗਾਤਾਰ ਉੱਚ-ਪੱਧਰੀ ਸਮਝੌਤੇ ਨੇ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਹੈ ਜਿਹਨਾਂ ਵਿਚ ਵਪਾਰ ਅਤੇ ਨਿਵੇਸ਼, ਜਲਵਾਯੂ ਅਤੇ ਊਰਜਾ, ਰੱਖਿਆ ਅਤੇ ਸੁਰੱਖਿਆ ਅਤੇ ਸਾਡੇ ਦੋਵਾਂ ਦੇਸ਼ਾਂ ਦੇ ਲੋਕ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਸਰਕਾਰ ਨੇ ਹੁਣ ਲਗਜ਼ਰੀ ਸਾਮਾਨ 'ਤੇ ਵਧਾਇਆ ਟੈਕਸ, ਤਿੰਨ ਸ਼੍ਰੇਣੀਆਂ 'ਤੇ GST ਵੀ ਲਗਾਇਆ
NEXT STORY