ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਵ੍ਹਾਈਟ ਸ਼ਾਰਕ ਨੇ ਸਰਫਿੰਗ ਕਰ ਰਹੀ ਇਕ ਬੀਬੀ ਨੂੰ ਅਚਾਨਕ ਫੜ ਲਿਆ। ਸ਼ਾਰਕ ਬੀਬੀ ਦਾ ਪੈਰ ਚਬਾਉਣ ਹੀ ਲੱਗੀ ਸੀ ਕਿ ਉਦੋਂ ਹੀ ਬੀਬੀ ਦੇ ਪਤੀ ਨੇ ਪਾਣੀ ਵਿਚ ਛਾਲ ਮਾਰੀ ਅਤੇ ਵ੍ਹਾਈਟ ਸ਼ਾਰਕ 'ਤੇ ਹਮਲਾ ਬੋਲਦਿਆਂ ਹੈਰਾਨੀਜਨਕ ਢੰਗ ਨਾਲ ਆਪਣੀ ਪਤਨੀ ਨੂੰ ਬਚਾ ਲਿਆ।
ਸਿਡਨੀ ਮੋਰਨਿੰਗ ਪੋਸਟ ਦੇ ਮੁਤਾਬਕ ਇਹ ਘਟਨਾ ਨਿਊ ਸਾਊਥ ਵੇਲਜ਼ ਸੂਬੇ ਦੇ ਪੋਰਟ ਮੈਕਰੀਨ ਦੇ ਸ਼ੈਲੀ ਤੱਟ ਦੀ ਹੈ। ਰਿਪੋਰਟ ਮੁਤਾਬਕ ਮਾਈਕ ਰਾਪਲੇ (Mike Rapley) ਅਤੇ ਉਹਨਾਂ ਦੀ ਪਤਨੀ ਚੈਂਟਲੀ ਡੋਇਲੇ (Chantelle Doyle) ਸਰਫਿੰਗ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕਰੀਬ ਸਵਾ 6 ਫੁੱਟ ਲੰਬੀ ਵ੍ਹਾਈਟ ਸ਼ਾਰਕ ਨੇ ਡੋਇਲੇ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਸੱਜਾ ਪੈਰ ਜਕੜ ਲਿਆ। ਇਸ ਹਮਲੇ ਕਾਰਨ ਡੋਇਲੇ ਸਮੁੰਦਰ ਵਿਚ ਡਿੱਗ ਪਈ। ਪਤੀ ਮਾਈਕ ਦੇ ਕੋਲ ਹਥਿਆਰ ਨਹੀਂ ਸੀ ਫਿਰ ਵੀ ਉਹਨਾਂ ਨੇ ਸ਼ਾਰਕ 'ਤੇ ਛਾਲ ਮਾਰ ਦਿੱਤੀ। ਉਹ ਸ਼ਾਰਕ ਦੇ ਸਿਰ ਅਤੇ ਪਿੱਠ 'ਤੇ ਮੁੱਕੇ ਮਾਰਨ ਲੱਗੇ।
ਮਾਈਕ ਹਿੰਮਤ ਹਾਰੇ ਬਰੈਗ ਲਗਾਤਾਰ ਮੁੱਕੇ ਮਾਰਦੇ ਰਹੇ। ਅਚਾਨਕ ਹੋਏ ਇਸ ਜ਼ੋਰਦਾਰ ਹਮਲੇ ਨਾਲ ਸ਼ਾਰਕ ਡਰ ਗਈ ਅਤੇ ਉਸ ਨੇ ਡੋਇਲੇ ਦਾ ਪੈਰ ਛੱਡ ਦਿੱਤਾ। ਮਾਈਕ ਇਸ ਦੇ ਬਾਅਦ ਆਪਣੀ ਪਤਨੀ ਨੂੰ ਸਮੁੰਦਰ ਵਿਚੋਂ ਬਾਹਰ ਕੱਢ ਕੇ ਲਿਆਏ। ਮੁੱਢਲੇ ਇਲਾਜ ਦੇ ਬਾਅਦ ਉਹਨਾਂ ਦੀ ਪਤਨੀ ਨੂੰ ਹਸਪਤਾਲ ਲਿਜਾਇਆ ਗਿਆ। ਡੋਇਲੇ ਦੀ ਪਿੰਡਲੀ ਅਤੇ ਪੱਟ ਦੇ ਪਿਛਲੇ ਹਿੱਸੇ ਵਿਚ ਕਾਫੀ ਸੱਟ ਲੱਗੀ ਸੀ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ।
ਪੜ੍ਹੋ ਇਹ ਅਹਿਮ ਖਬਰ- ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਵੱਲੋਂ ‘ਸਿੱਖਸ ਫਾਰ ਟਰੰਪ’ ਦੀ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ
ਸਰਫ ਲਾਈਵ ਸੇਵਿੰਗ ਨਿਊ ਸਾਊਥ ਵੇਲਜ਼ ਦੇ ਮੁੱਖ ਕਾਰਜਕਾਰੀ ਸਟੀਵਨ ਪੀਅਰਸ ਨੇ ਮਾਈਕ ਦੀ ਤਾਰੀਫ ਕਰਦਿਆਂ ਕਿਹਾ ਕਿ ਸਹੀ ਅਰਥਾਂ ਵਿਚ ਉਹਨਾਂ ਨੇ ਬਹਾਦੁਰੀ ਦਾ ਕੰਮ ਕੀਤਾ ਹੈ। ਇਸ ਘਟਨਾ ਦੇ ਬਾਅਦ ਸਮੁੰਦਰ ਤੱਟ ਨੂੰ ਬੰਦ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿਚ ਪਿਛਲੇ ਮਹੀਨੇ ਸ਼ਾਰਕ ਨੇ ਇਕ 15 ਸਾਲਾ ਬੱਚੇ ਦਾ ਸ਼ਿਕਾਰ ਕੀਤਾ ਸੀ। ਜਾਣਕਾਰੀ ਮੁਤਾਬਕ ਇਹ ਦੋ ਮਹੀਨੇ ਵਿਚ ਸ਼ਾਰਕ ਦਾ ਤੀਜਾ ਹਮਲਾ ਸੀ।
ਚਿੰਤਾਜਨਕ : ਦੁਨੀਆਭਰ ’ਚ ਕੋਰੋਨਾ ਦਾ ਕਹਿਰ ਜਾਰੀ, 7.70 ਲੱਖ ਤੋਂ ਵਧੇਰੇ ਲੋਕਾਂ ਦੀ ਹੋਈ ਮੌਤ
NEXT STORY