ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਜੰਗਲੀ ਅੱਗ ਦਾ ਕਹਿਰ ਜਾਰੀ ਹੈ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਇਸ 'ਤੇ ਕੰਟਰੋਲ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹੁਣ ਇਹ ਜੰਗਲੀ ਅੱਗ ਸਮੁੰਦਰ ਦੇ ਕਿਨਾਰੇ ਵੱਸਦੇ ਲੋਕਪ੍ਰਿਅ ਟੂਰਿਸਟ ਸ਼ਹਿਰ ਮੱਲਕੂਟਾ ਤੱਕ ਪਹੁੰਚ ਚੁੱਕੀ ਹੈ। ਇਸ ਕਾਰਨ ਉੱਥੇ ਛੁੱਟੀਆਂ ਮਨਾਉਣ ਆਏ ਹਜ਼ਾਰਾਂ ਸੈਲਾਨੀ ਅਤੇ ਸਥਾਨਕ ਵਸਨੀਕ ਫਸ ਗਏ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮੱਲਕੂਟਾ ਸ਼ਹਿਰ ਵਿਚ ਤਕਰੀਬਨ 4 ਹਜ਼ਾਰ ਲੋਕ ਫਸੇ ਹੋਏ ਹਨ। ਗੌਰਤਲਬ ਹੈ ਕਿ ਅਧਿਕਾਰੀ ਕਈ ਦਿਨਾਂ ਤੋਂ ਆਸਟ੍ਰੇਲੀਆ ਵਿਚ ਗਰਮੀਆਂ ਦੀਆਂ ਛੁੱਟੀਆਂ ਮਨਾ ਰਹੇ 30,000 ਸੈਲਾਨੀਆਂ ਨੂੰ ਇਲਾਕੇ ਨੂੰ ਖਾਲੀ ਕਰਨ ਦੀ ਚਿਤਾਵਨੀ ਦੇ ਰਹੇ ਹਨ।
ਇਹ ਉਹਨਾਂ ਸੈਂਕੜੇ ਇਲਾਕਿਆਂ ਵਿਚੋਂ ਇਕ ਹੈ ਜੋ ਜੰਗਲੀ ਅੱਗ ਦੀ ਚਪੇਟ ਵਿਚ ਹੈ। ਵਿਕਟੋਰੀਆ ਆਫਤ ਪ੍ਰਬੰਧਨ ਕਮਿਸ਼ਨਰ ਐਂਡਰਿਊ ਕ੍ਰਿਸਪ ਨੇ ਕਿਹਾ ਕਿ ਸਾਡੇ ਕੋਲ ਮੱਲਕੂਟਾ ਵਿਚ 3 ਦਲ ਹਨ ਜੋ ਉੱਥੇ ਸਮੁੰਦਰ ਤੱਟ 'ਤੇ 4 ਹਜ਼ਾਰ ਲੋਕਾਂ ਦੀ ਦੇਖਭਾਲ ਕਰਨਗੇ। ਅਸੀਂ ਉਹਨਾਂ ਭਾਈਚਾਰਿਆਂ ਨੂੰ ਲੈ ਕੇ ਚਿੰਤਤ ਹਾਂ ਜਿਹੜੇ ਅਲੱਗ-ਥਲੱਗ ਹੋ ਗਏ ਹਨ। ਜੇਕਰ ਲੋੜ ਪਈ ਤਾਂ ਲੋਕਾਂ ਨੂੰ ਸਮੁੰਦਰ ਜਾਂ ਵਾਯੂ ਮਾਰਗ ਜ਼ਰੀਏ ਬਾਹਰ ਕੱਢਿਆ ਜਾਵੇਗਾ। ਸੋਸ਼ਲ ਮੀਡੀਆ 'ਤੇ ਸਥਾਨਕ ਵਸਨੀਕਾਂ ਨੇ ਕਿਹਾ ਕਿ ਉਹ ਜੀਵਨ ਰੱਖਿਅਕ ਜੈਕੇਟ ਪਹਿਨੇ ਹੋਏ ਹਨ। ਜੇਕਰ ਲੋੜ ਪਈ ਤਾਂ ਅੱਗ ਤੋਂ ਬਚਣ ਲਈ ਤਾਂ ਉਹ ਸਮੁੰਦਰ ਵਿਚ ਉਤਰ ਜਾਣਗੇ।
ਨਿਊ ਸਾਊਥ ਵੇਲਜ਼ ਪੇਂਡੂ ਦਮਕਲ ਸੇਵਾ ਨੇ ਦੱਸਿਆ ਕਿ ਅੱਜ ਸਵੇਰੇ ਅੱਗ ਬਹੁਤ ਤੇਜ਼ੀ ਨਾਲ ਫੈਲੀ। ਇਹ ਲੋਕਾਂ ਦੀ ਜ਼ਿੰਦਗੀ 'ਤੇ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਉਹਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ,''ਲੋਕ ਉਸ ਦੇ ਰਸਤੇ ਵਿਚ ਨਾ ਆਉਣ। ਉਹ ਜੰਗਲੀ ਇਲਾਕਿਆਂ ਵਿਚ ਜਾਣ ਤੋਂ ਬਚਣ। ਜੇਕਰ ਰਸਤਾ ਸਾਫ ਹੈ ਤਾਂ ਵੱਡੇ ਸ਼ਹਿਰਾਂ ਜਾਂ ਸਮੁੰਦਰ ਤੱਟਾਂ ਵੱਲ ਜਾਓ।'' ਹਾਲਤ ਵਿਗੜਦੇ ਦੇਖ ਸੋਮਵਾਰ ਨੂੰ ਦੇਸ਼ ਦੇ ਚਾਰ ਰਾਜਾਂ ਵਿਚ ਐਮਰਜੈਂਸੀ ਸਥਿਤੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ। ਇਹਨਾਂ ਖੇਤਰਾਂ ਵਿਚ ਸੈਲਾਲੀਆਂ ਦੇ ਇਲਾਵਾ ਅੱਗ ਬੁਝਾਊ ਕਰਮੀਆਂ ਨੂੰ ਵੀ ਵਾਪਸ ਪਰਤਣ ਲਈ ਕਿਹਾ ਗਿਆ ਹੈ। 40 ਡਿਗਰੀ ਸੈਲਸੀਅਸ ਤੋਂ ਉੱਪਰ ਦੇ ਤਾਪਮਾਨ ਅਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚੱਲਣ ਦੇ ਕਾਰਨ ਵਿਕਟੋਰੀਆ ਸੂਬੇ ਦੇ ਪੂਰਬੀ ਗਿਪਸਲੈਂਡ ਤੋਂ 30 ਹਜ਼ਾਰ ਲੋਕਾਂ ਨੂੰ ਇਲਾਕਾ ਛੱਡ ਦੇਣ ਲਈ ਕਿਹਾ ਗਿਆ ਹੈ।
ਦੋ ਸਕੇ ਭਰਾਵਾਂ ਹੱਥ ਆਈ ਇਸ ਦੇਸ਼ ਦੀ ਕਮਾਂਡ, ਜਾਣੋ 2019 ਸਬੰਧੀ ਦੁਨੀਆ ਦੀਆਂ ਰੌਚਕ ਗੱਲਾਂ
NEXT STORY