ਮੈਲਬੌਰਨ (ਮਨਦੀਪ ਸਿੰਘ ਸੈਣੀ) ਬੀਤੇ ਦਿਨੀਂ ਮੈਲਬੌਰਨ ਵਿਚ ਮੈਲਬੌਰਨ ਕਬੱਡੀ ਅਕਾਦਮੀ ਦੀ ਮੀਟਿੰਗ ਹੋਈ, ਜਿਸ ਵਿੱਚ ਸਾਲ 2022 ਵਿੱਚ ਆਸਟ੍ਰੇਲੀਆ ਵਿਸ਼ਵ ਕਬੱਡੀ ਕੱਪ ਕਰਾਉਣ ਦਾ ਐਲਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਅਤੇ ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਬਾਸੀ ਨੇ ਦੱਸਿਆ ਕਿ 2018 ਵਿੱਚ ਕਰਵਾਏ ਗਏ ਆਸਟ੍ਰੇਲੀਆ ਵਿਸ਼ਵ ਕੱਪ ਦੇ ਵਾਂਗ ਇਹ ਕਬੱਡੀ ਕੱਪ ਆਪਣੇ ਆਪ ਵਿਚ ਇਕ ਮਿਸਾਲ ਹੋਵੇਗਾ ਤੇ ਇਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਕੱਬਡੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਜ਼ਿਆਦਾ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਦੇਸ਼ਾਂ ਦੇ ਖਿਡਾਰੀ ਇਸ ਕਬੱਡੀ ਕੱਪ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਨਾਮੀ ਕਬੱਡੀ ਖਿਡਾਰੀ ਨਾਮੀ ਟੂਰਨਾਮੈਂਟਾਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾਉਣ ਤੋਂ ਵਾਂਝੇ ਰਹੇ। ਪਰ ਅਗਲੇ ਸਾਲ ਹੋਣ ਵਾਲੇ ਕਬੱਡੀ ਕੱਪ ਵਿੱਚ ਪ੍ਰਸਿੱਧ ਖਿਡਾਰੀਆਂ ਦੀ ਦਰਸ਼ਨੀ ਖੇਡ ਦਾ ਜਲਵਾ ਦੇਖਣ ਨੂੰ ਮਿਲੇਗਾ, ਜਿਸ ਦੀ ਕਿ ਹਰ ਖੇਡ ਪ੍ਰੇਮੀ ਨੂੰ ਬੇਸਬਰੀ ਨਾਲ ਉਡੀਕ ਰਹੇਗੀ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ-19 ਦੇ 19 ਨਵੇਂ ਕੇਸ ਦਰਜ
ਮੈਲਬੌਰਨ ਕਬੱਡੀ ਅਕਾਦਮੀ ਦੇ ਅਹੁਦੇਦਾਰਾਂ ਵੱਲੋਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਪੜਚੋਲ ਕੀਤੀ ਗਈ ਅਤੇ ਭਾਰਤੀ ਹਕੂਮਤ ਦੇ ਤਾਨਾਸ਼ਾਹੀ ਰਵੱਈਏ ਤੇ ਚਿੰਤਾ ਪ੍ਰਗਟ ਕੀਤੀ ਗਈ।ਇਸ ਮੌਕੇ ਆਸਟ੍ਰੇਲੀਆਈ ਪੀੜ੍ਹੀ ਨੂੰ ਕਬੱਡੀ ਨਾਲ ਜੋੜਨ ਅਤੇ ਵਧੀਆ ਤਰੀਕੇ ਨਾਲ ਪ੍ਰਫੁੱਲਤ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ।ਇਸ ਮੌਕੇ ਸੁਖਦੀਪ ਸਿੰਘ ਦਿਓਲ, ਲਵਜੀਤ ਸਿੰਘ ਸੰਘਾ, ਤੀਰਥ ਸਿੰਘ ਪੱਡਾ, ਹਰਜਿੰਦਰ ਸਿੰਘ ਅਟਵਾਲ, ਅੰਮ੍ਰਿਤਬੀਰ ਸਿੰਘ ਸੇਖੋਂ, ਅੱਛਰ, ਹਰਦੀਪ ਸਿੰਘ ਬਾਸੀ, ਹਰਦੇਵ ਸਿੰਘ ਗਿੱਲ, ਮਨਜੀਤ ਢੇਸੀ, ਪ੍ਰੀਤਮ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਚੀਮਾ, ਬਲਜੀਤ ਸਿੰਘ, ਗੁਰਬਖਸ਼ ਸਿੰਘ ਬੈਂਸ ਸਮੇਤ ਕਈ ਅਹੁਦੇਦਾਰ ਹਾਜ਼ਰ ਸਨ।
ਨੋਟ- 2022 'ਚ ਹੋਣ ਵਾਲੇ ਆਸਟ੍ਰੇਲੀਆ ਵਿਸ਼ਵ ਕਬੱਡੀ ਕੱਪ ਦਾ ਐਲਾਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਪਾਕਿ ਦੇ ਬਲੋਚਿਸਤਾਨ 'ਚ ਅਗਵਾ ਦੇ ਬਾਅਦ 11 ਕੋਲਾ ਮਾਈਨਰਾਂ ਦਾ ਕਤਲ
NEXT STORY