ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਦੇ ਕੇਂਦਰੀ ਤੱਟ 'ਤੇ ਇਕ ਛੋਟੇ ਮੁੰਡੇ ਨੂੰ ਸਮੁੰਦਰ ਵਿਚ ਡੁੱਬਣ ਤੋਂ ਬਚਾ ਲਿਆ ਗਿਆ। ਸਮਾਚਾਰ ਏਜੰਸੀ 9 ਨਿਊਜ਼ ਮੁਤਾਬਕ, ਛੇ ਸਾਲਾ ਮੁੰਡਾ ਅੱਜ ਦੁਪਹਿਰ ਮਰੀਨ ਪਰੇਡ ਦੇ ਐਂਟਰੀ ਚੈਨਲ 'ਤੇ ਪਾਣੀ ਵਿਚ ਬੇਹੋਸ਼ ਹੋ ਗਿਆ ਸੀ। ਉਸ ਨੂੰ ਉੱਥੋਂ ਲੰਘ ਰਹੇ ਇਕ ਰਾਹਗੀਰ ਨੇ ਦੇਖਿਆ ਅਤੇ ਤੁਰੰਤ ਪਾਣੀ ਵਿਚੋਂ ਬਾਹਰ ਕੱਢਿਆ। ਰਾਹਗੀਰ ਨੇ ਫਿਰ ਮੌਕੇ 'ਤੇ ਮੁੰਡੇ ਨੂੰ ਸੀ.ਪੀ.ਆਰ ਦਿੱਤੀ, ਜਿਸ ਮਗਰੋਂ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਕੇਅਰਫਲਾਈਟ ਰੈਪਿਡ ਰਿਸਪਾਂਸ ਹੈਲੀਕਾਪਟਰ ਦੇ ਇਕ ਬੁਲਾਰੇ ਨੇ ਕਿਹਾ ਕਿ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜਹਾਜ਼ ਨੂੰ ਐਨ.ਐਸ.ਡਬਲਯੂ. ਐਂਬੂਲੈਂਸ ਨੇ ਸੰਚਾਲਿਤ ਕੀਤਾ ਅਤੇ ਕੁਝ ਮਿੰਟਾਂ ਬਾਅਦ ਘਟਨਾ ਸਥਾਨ ‘ਤੇ ਪਹੁੰਚ ਗਿਆ। ਕੇਅਰਫਲਾਈਟ ਨੇ ਇੱਕ ਬਿਆਨ ਵਿਚ ਕਿਹਾ,"ਘਟਨਾ ਵਾਲੀ ਥਾਂ ਦੇ ਚਸ਼ਮਦੀਦਾਂ ਮੁਤਾਬਕ, ਮੁੰਡਾ ਤੈਰ ਰਿਹਾ ਸੀ ਜਦੋਂ ਉਹ ਕਿਨਾਰੇ ਤੋਂ ਰੁੜ੍ਹ ਕੇ ਪਾਣੀ ਵਿਚ ਵਹਿ ਗਿਆ ਸੀ। ਜਦੋਂ ਉਸ ਨੂੰ ਕੁਝ ਮੈਂਬਰਾਂ ਨੇ ਪਾਣੀ ਵਿਚੋਂ ਬਾਹਰ ਕੱਢਿਆ, ਉਦੋਂ ਉਸ ਨੇ ਤੁਰੰਤ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਇਸ ਲਈ ਉਸ ਨੂੰ ਤੁਰੰਤ ਸੀ.ਪੀ.ਆਰ. ਦਿੱਤੀ ਗਈ।"
ਪੜ੍ਹੋ ਇਹ ਅਹਿਮ ਖਬਰ- ਦਾਦੀ ਨੂੰ ਮਿਲਣ ਲਈ 10 ਸਾਲਾ ਪੋਤਾ 2800 ਕਿਲੋਮੀਟਰ ਪੈਦਲ ਚੱਲ ਕੇ ਪਹੁੰਚਿਆ ਲੰਡਨ
ਬਿਆਨ ਵਿਚ ਕਿਹਾ ਗਿਆ,''ਸਰਫ ਲਾਈਫਸੈਵਿੰਗ ਸੈਂਟਰਲ ਕੋਸਟ ਤੋਂ ਵਾਲੰਟੀਅਰ ਕੁਝ ਮਿੰਟਾਂ ਬਾਅਦ ਪਹੁੰਚੇ ਅਤੇ ਐਨ.ਐਸ.ਡਬਲਯੂ. ਐਂਬੂਲੈਂਸ ਪੈਰਾ ਮੈਡੀਕਲ ਪਹੁੰਚਣ ਤੱਕ ਮੁੰਡੇ ਨੂੰ ਆਕਸੀਜਨ ਪ੍ਰਦਾਨ ਕੀਤੀ।ਇੱਕ ਵਾਰ ਸਥਿਰ ਹੋਣ ਤੋਂ ਬਾਅਦ, ਮੁੰਡੇ ਨੂੰ ਇੱਕ ਰੋਡ ਐਂਬੂਲੈਂਸ ਵਿਚ ਟਰਾਂਸਫਰ ਕਰ ਦਿੱਤਾ ਗਿਆ।'' ਕੇਅਰਫਲਾਈਟ ਦੀ ਮਾਹਰ ਕਲੀਨਿਕਲ ਟੀਮ ਨੇ ਉਸ ਦਾ ਮੁਲਾਂਕਣ ਕਰਨ ਤੋਂ ਪਹਿਲਾਂ, ਕੇਅਰਫਲਾਈਟ ਦੇ ਡਾਕਟਰ ਦੀ ਕਲੀਨਿਕਲ ਨਿਗਰਾਨੀ ਹੇਠ, ਸਥਿਰ ਹਾਲਤ ਵਿਚ ਵੈਸਟਮੀਡ ਹਸਪਤਾਲ ਦੇ ਚਿਲਡਰਨ ਹਸਪਤਾਲ ਵਿਖੇ ਦਾਖਲ ਕੀਤਾ।
ਪੜ੍ਹੋ ਇਹ ਅਹਿਮ ਖਬਰ- PIA ਦੇ 54 ਕਰਮਚਾਰੀ ਬਰਖਾਸਤ, ਡਿਊਟੀ ਦੌਰਾਨ ਕੀਤੇ ਇਹ ਕੰਮ
PIA ਦੇ 54 ਕਰਮਚਾਰੀ ਬਰਖਾਸਤ, ਡਿਊਟੀ ਦੌਰਾਨ ਕੀਤੇ ਇਹ ਕੰਮ
NEXT STORY