ਸਿਡਨੀ— ਆਸਟ੍ਰੇਲੀਆ 'ਚ ਮੰਗਲਵਾਰ ਰਾਤ ਕੋਰੋਨਾ ਵਾਇਰਸ ਕਾਰਨ ਇਕ ਹੋਰ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 2 ਹੋ ਗਈ ਹੈ। ਇੱਥੇ 52 ਲੋਕਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ 95 ਸਾਲਾ ਔਰਤ ਨੇ ਸਿਡਨੀ ਹਸਪਤਾਲ 'ਚ ਦਮ ਤੋੜਿਆ। ਉਸ ਨੂੰ ਸਾਹ ਸਬੰਧੀ ਪ੍ਰੇਸ਼ਾਨੀ ਹੋ ਰਹੀ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਸਰਕਾਰ ਨੇ ਯਾਤਰਾ ਪਾਬੰਧੀ ਨੂੰ ਹੋਰ ਸਖਤ ਕਰ ਦਿੱਤਾ ਹੈ।
ਦੱਖਣੀ ਆਸਟ੍ਰੇਲੀਆ 'ਚ ਬੀਤੇ ਦਿਨ 3 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਤਿੰਨੋਂ ਵਿਦੇਸ਼ ਯਾਤਰਾ ਕਰਕੇ ਪੁੱਜੇ ਹਨ। ਇਕ 40 ਸਾਲਾ ਔਰਤ ਅਤੇ ਉਸ ਦੇ 8 ਮਹੀਨਿਆਂ ਦੇ ਬੱਚ ਨੂੰ ਕੋਰੋਨਾ ਨੇ ਆਪਣੀ ਲਪੇਟ 'ਚ ਲੈ ਲਿਆ ਹੈ ਜੋ ਐਤਵਾਰ ਨੂੰ ਈਰਾਨ ਤੋਂ ਆਸਟ੍ਰੇਲੀਆ ਪੁੱਜੇ ਸਨ। ਮਾਂ ਅਤੇ ਬੱਚੇ ਨੂੰ 'ਫਲਿੰਡਰਜ਼ ਮੈਡੀਕਲ ਸੈਂਟਰ' 'ਚ ਭਰਤੀ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਕ ਹੋਰ 58 ਸਾਲਾ ਵਿਅਕਤੀ ਜੋ ਮੰਗਲਵਾਰ ਨੂੰ ਤਾਇਵਾਨ ਤੋਂ ਐਡੀਲੇਡ ਆਇਆ, ਉਸ ਦੇ ਵੀ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬ੍ਰਿਸਬੇਨ ਤੋਂ ਐਡੀਲੇਡ ਦਾ ਵੀ ਸਫਰ ਕਰਕੇ ਆਇਆ ਹੈ। ਦੱਖਣੀ ਆਸਟ੍ਰੇਲੀਆ 'ਚ ਹੁਣ ਤਕ 7 ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਕਈ ਲੋਕਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਇਕ 24 ਸਾਲਾ ਔਰਤ 'ਚ ਕੋਰਨਾ ਦੇ ਲੱਛਣ ਮਿਲੇ ਸਨ ਜੋ ਕਿ ਇਟਲੀ ਦੀ ਸੈਰ ਕਰਕੇ ਦੇਸ਼ ਵਾਪਸ ਪਰਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਹ ਵਿਦੇਸ਼ ਯਾਤਰਾ ਕਰਕੇ ਆਸਟ੍ਰੇਲੀਆ ਪੁੱਜੇ ਲੋਕਾਂ ਦੀ ਟਰੈਵਲ ਹਿਸਟਰੀ ਜਾਂਚ ਰਹੇ ਹਨ। ਉਨ੍ਹਾਂ ਨੂੰ ਕੌਣ-ਕੌਣ ਮਿਲਿਆ ਸੀ ਤੇ ਉਹ ਕਿੱਥੇ-ਕਿੱਥੇ ਗਏ ਸਨ, ਇਸ ਬਾਰੇ ਅਜੇ ਜਾਂਚ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਦੱਖਣੀ ਆਸਟ੍ਰੇਲੀਆ ਸਿਹਤ ਵਿਭਾਗ ਨੇ ਅੱਜ ਐਡੀਲੇਡ 'ਚ ਇਕ ਨਵਾਂ ਕਲੀਨਕ ਖੋਲ੍ਹਿਆ ਹੈ ਜੋ ਕੋਰੋਨਾ ਵਾਇਰਸ ਦੇ ਸ਼ੱਕੀ ਲੋਕਾਂ ਦੇ ਟੈੱਸਟ ਕਰੇਗਾ। ਇੱਥੇ ਅਜੇ 14 ਲੋਕਾਂ ਦੀ ਟੈਸਟ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਭਾਰਤੀ ਮੂਲ ਦੀ ਜਾਸੂਸ ਨੂਰ ਇਨਾਯਤ ਖਾਨ ਨੂੰ ਬ੍ਰਿਟੇਨ ਦੇਵੇਗਾ ਵੱਡਾ ਸਨਮਾਨ
NEXT STORY