ਕੈਨਬਰਾ (ਭਾਸ਼ਾ): ਗੂਗਲ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ ਮੁਫਤ ਸਰਚ ਸੇਵਾਵਾਂ ਨੂੰ ਵਾਪਸ ਲਿਆ ਜਾ ਸਕਦਾ ਹੈ। ਆਸਟ੍ਰੇਲੀਆ ਸਰਕਾਰ ਗੂਗਲ ਤੋਂ ਸਮਾਚਾਰ ਸਮੱਗਰੀ ਦੇ ਲਈ ਭੁਗਤਾਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸੇ ਦੀ ਪ੍ਰਤੀਕਿਰਿਆ ਵਿਚ ਗੂਗਲ ਨੇ ਸੋਮਵਾਰ ਨੂੰ ਇਹ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ- ਜੁੜਵਾਂ ਭੈਣਾਂ ਨੇ ਜੁੜਵਾਂ ਭਰਾਵਾਂ ਨਾਲ ਰਚਾਇਆ ਵਿਆਹ, ਹੁਣ ਇਕੱਠੀਆਂ ਬਣਨਗੀਆਂ ਮਾਂਵਾਂ
ਅਮਰੀਕਾ ਦੀ ਕੰਪਨੀ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ 'ਖੁੱਲ੍ਹੇ ਪੱਤਰ' ਵਿਚ ਇਹ ਚੇਤਾਵਨੀ ਦਿੱਤੀ। ਆਸਟ੍ਰੇਲੀਆ ਇਕ ਕਾਨੂੰਨ ਦੇ ਡਰਾਫਟ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਗੂਗਲ ਅਤੇ ਫੇਸਬੁੱਕ ਦੋਹਾਂ ਨੂੰ ਵਪਾਰਕ ਮੀਡੀਆ ਕੰਪਨੀਆਂ ਤੋਂ ਲਈਆਂ ਗਈਆਂ ਸਮਾਚਾਰ ਸਮੱਗਰੀਆਂ ਦੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਕਾਨੂੰਨ 'ਤੇ ਜਨਤਕ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਇਕ ਹਫਤੇ ਵਿਚ ਪੂਰੀ ਹੋਣੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ ਦੀ ਮਦਦ ਨਾਲ ਨੇਪਾਲ 'ਚ ਤੇਜ਼ੀ ਨਾਲ ਜਾਰੀ ਅਰੁਣ-III ਪਣ ਬਿਜਲੀ ਪ੍ਰਾਜੈਕਟ ਦਾ ਨਿਰਮਾਣ
ਗੂਗਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਬੰਧ ਨਿਦੇਸ਼ਕ ਮੇਲ ਸਿਲਵਾ ਨੇ ਪੱਤਰ ਵਿਚ ਕਿਹਾ ਹੈ,''ਇਸ ਪ੍ਰਸਤਾਵਿਤ ਕਾਨੂੰਨ ਦੇ ਕਾਰਨ ਸਾਨੂੰ ਤੁਹਾਨੂੰ ਕਾਫੀ ਖਰਾਬ ਗੂਗਲ ਸਰਚ ਅਤੇ ਯੂ-ਟਿਊਬ ਉਪਲਬਧ ਕਰਾਉਣ ਲਈ ਮਜਬੂਰ ਹੋਣਾ ਪਵੇਗਾ। ਨਾਲ ਹੀ ਪ੍ਰਯੋਗਕਰਤਾਵਾਂ ਦਾ ਡਾਟਾ ਵੱਡੀਆਂ ਸਮਾਚਾਰ ਕੰਪਨੀਆਂ ਨੂੰ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ ਆਸਟ੍ਰੇਲੀਆ ਵਿਚ ਤੁਹਾਨੂੰ ਗੂਗਲ ਸਰਚ ਦੀ ਮੁਫਤ ਸਹੂਲਤ ਵੀ ਗਵਾਉਣੀ ਪੈ ਸਕਦੀ ਹੈ।''
ਜੁੜਵਾਂ ਭੈਣਾਂ ਨੇ ਜੁੜਵਾਂ ਭਰਾਵਾਂ ਨਾਲ ਰਚਾਇਆ ਵਿਆਹ, ਹੁਣ ਇਕੱਠੀਆਂ ਬਣਨਗੀਆਂ ਮਾਂਵਾਂ
NEXT STORY