ਕੈਨਬਰਾ (ਵਾਰਤਾ) ਆਸਟ੍ਰੇਲੀਆ 25 ਅਪ੍ਰੈਲ ਤੋਂ ਰੂਸ ਅਤੇ ਬੇਲਾਰੂਸ ਤੋਂ ਹੋਣ ਵਾਲੀਆਂ ਸਾਰੀਆਂ ਦਰਾਮਦਾਂ 'ਤੇ 35 ਫੀਸਦੀ ਦੀ ਵਾਧੂ ਡਿਊਟੀ ਲਗਾਏਗਾ। ਆਸਟ੍ਰੇਲੀਆ ਸਰਕਾਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਕਿ 1 ਅਪ੍ਰੈਲ, 2022 ਨੂੰ ਆਸਟ੍ਰੇਲੀਆ ਰੂਸ ਅਤੇ ਬੇਲਾਰੂਸ ਤੋਂ ਮੋਸਟ ਫੇਵਰਡ ਨੇਸ਼ਨ (MFN) ਦਾ ਦਰਜਾ ਵਾਪਸ ਲੈਣ ਅਤੇ ਇਹਨਾਂ ਦੇਸ਼ਾਂ ਤੋਂ ਸਾਰੇ ਆਯਾਤ 'ਤੇ 35 ਫੀਸਦੀ ਦੀ ਵਾਧੂ ਟੈਰਿਫ ਡਿਊਟੀ ਲਗਾਉਣ ਲਈ ਲਈ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕਰੇਗਾ। ਇਹ ਨਿਯਮ 25 ਅਪ੍ਰੈਲ 2022 ਤੋਂ ਪ੍ਰਭਾਵੀ ਹੋਵੇਗਾ ਅਤੇ ਵਰਤਮਾਨ ਵਿੱਚ ਲਾਗੂ ਆਮ ਟੈਰਿਫ ਦਰਾਂ ਤੋਂ ਇਲਾਵਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ -ਜ਼ੇਲੇਂਸਕੀ ਨੇ ਜਾਰਜੀਆ ਅਤੇ ਮੋਰੱਕੋ ਤੋਂ ਰਾਜਦੂਤ ਬੁਲਾਏ ਵਾਪਸ, ਆਸਟ੍ਰੇਲੀਆ ਨੂੰ ਕੀਤੀ ਇਹ ਅਪੀਲ
ਬੀਤੀ 20 ਮਾਰਚ ਨੂੰ ਆਸਟ੍ਰੇਲੀਆਈ ਸਰਕਾਰ ਨੇ ਕਿਹਾ ਸੀ ਕਿ ਯੂਕ੍ਰੇਨ ਵਿੱਚ ਨਾਗਰਿਕਾਂ ਦੀ ਸਹਾਇਤਾ ਲਈ ਆਸਟ੍ਰੇਲੀਆ ਵੱਲੋਂ ਵਾਧੂ 3 ਕਰੋੜ ਆਸਟ੍ਰੇਲੀਅਨ ਡਾਲਰ ਅਲਾਟ ਕੀਤੇ ਜਾਣਗੇ। ਹੁਣ ਤੱਕ ਇੱਥੋਂ ਦੀ ਸਰਕਾਰ ਵੱਲੋਂ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਦੇ ਰੂਪ ਵਿੱਚ 6.5 ਕਰੋੜ ਆਸਟ੍ਰੇਲੀਅਨ ਡਾਲਰ ਦਿੱਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ 'ਚ ਵਿਸ਼ੇਸ਼ ਫ਼ੌਜੀ ਮੁਹਿੰਮ ਸ਼ੁਰੂ ਕੀਤੀ ਸੀ। ਆਸਟ੍ਰੇਲੀਆ ਉਨ੍ਹਾਂ ਸਾਰੇ ਰੂਸੀ ਨਾਗਰਿਕਾਂ, ਸੰਸਥਾਵਾਂ, ਬੈਂਕਾਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾ ਚੁੱਕਾ ਹੈ, ਜਿਨ੍ਹਾਂ ਨੇ ਯੂਕ੍ਰੇਨ ਵਿਚ ਰੂਸੀ ਫ਼ੌਜੀ ਕਾਰਵਾਈ ਦਾ ਸਮਰਥਨ ਕੀਤਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਬੇਲਾਰੂਸੀਅਨ ਨਾਗਰਿਕਾਂ ਅਤੇ ਰੂਸ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ ਪਹਿਲੀ ਵਾਰ ਇਤਾਲਵੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਸਾਹਿਤਕ ਸਮਾਗਮ 3 ਅਪ੍ਰੈਲ ਨੂੰ
NEXT STORY