ਮੈਲਬੌਰਨ (ਭਾਸ਼ਾ)- ਸਿਡਨੀ ਵਿਚ ‘ਸਿਟੀ ਆਫ ਪੈਰਾਮਾਟਾ ਕੌਂਸਲ’ ਨੇ ਸੋਮਵਾਰ ਨੂੰ ਭਾਰਤੀ ਮੂਲ ਦੇ ਕੌਂਸਲਰ ਸਮੀਰ ਪਾਂਡੇ ਨੂੰ ਆਪਣਾ ਨਵਾਂ ‘ਲਾਰਡ ਮੇਅਰ’ ਚੁਣਿਆ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਅਨੁਸਾਰ, ਪੈਰਾਮਾਟਾ ਵਾਰਡ ਦੀ ਨੁਮਾਇੰਦਗੀ ਕਰਨ ਵਾਲੇ ਪਾਂਡੇ ਭਾਰਤੀ ਮੂਲ ਦੇ ਸ਼ਹਿਰ ਦੇ ਪਹਿਲੇ ਲਾਰਡ ਮੇਅਰ ਹਨ। ਸਮੀਰ ਪਾਂਡੇ ਨੇ ਸਿਟੀ ਆਫ ਪੈਰਾਮਾਟਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, "ਪੈਰਾਮਾਟਾ ਸ਼ਹਿਰ ਗ੍ਰੇਟਰ ਸਿਡਨੀ ਦਾ ਭੂਗੋਲਿਕ ਦਿਲ ਹੈ ਅਤੇ ਇੱਕ ਪ੍ਰਮੁੱਖ ਆਰਥਿਕ ਪਾਵਰਹਾਊਸ ਦੇ ਨਾਲ-ਨਾਲ ਰਹਿਣ ਲਈ ਸਭ ਤੋਂ ਵਧੀਆ ਸਥਾਨ ਹੈ।" ਇਕ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਂਡੇ ਪਹਿਲੀ ਵਾਰ 2017 ਵਿਚ ਪ੍ਰੀਸ਼ਦ ਲਈ ਚੁਣੇ ਗਏ ਸਨ ਅਤੇ 2022 ਵਿਚ ਭਾਰਤੀ ਉਪ ਮਹਾਦੀਪ ਤੋਂ ਸ਼ਹਿਰ ਦੇ ਪਹਿਲੇ ਡਿਪਟੀ ਮੇਅਰ ਬਣੇ ਸਨ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਬਹਾਦਰੀ ਮੈਡਲ ਨਾਲ ਕੀਤਾ ਸਨਮਾਨਿਤ
ਪਾਂਡੇ ਦੀ ਇਸ ਅਹੁਦੇ ਲਈ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਦੇ ਨਾਲ ਮੇਲ ਖਾਂਦੀ ਹੈ। ਦਰਅਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਸਟ੍ਰੇਲੀਆਈ ਹਮਰੁਤਬਾ ਦੇ ਸੱਦੇ ’ਤੇ 2 ਦਿਨਾਂ ਯਾਤਰਾ ਲਈ ਸੋਮਵਾਰ ਨੂੰ ਸਿਡਨੀ ਪਹੁੰਚੇ ਹਨ। ਸੰਜੋਗ ਨਾਲ ਸੋਮਵਾਰ ਨੂੰ ਹੀ ਪਾਂਡੇ ਦੀ ਚੋਣ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸਿਡਨੀ ਪਹੁੰਚਣ 'ਤੇ ਭਾਰਤ 'ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ'ਫੈਰਲ ਅਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਦੁਵੱਲੀ ਮੀਟਿੰਗ ਕਰਨਗੇ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: UK ਦੇ ਸ਼ਹਿਰ ਕਾਵੈਂਟਰੀ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
PM ਮੋਦੀ ਨੇ ਆਸਟ੍ਰੇਲੀਆ ਦੇ ਪ੍ਰਮੁੱਖ ਕਾਰੋਬਾਰੀ ਨੇਤਾਵਾਂ ਨਾਲ ਕੀਤੀ ਮੁਲਾਕਾਤ, ਭਾਰਤ 'ਚ ਨਿਵੇਸ਼ ਦਾ ਦਿੱਤਾ ਸੱਦਾ
NEXT STORY