ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਅਤੇ ਕੈਨਬਰਾ ਵਿਚ ਸਥਿਤ ਕੌਮਾਂਤਰੀ ਕੌਂਸਲੇਟਾਂ ਅਤੇ ਦੂਤਘਰਾਂ ਵਿਚ ਸ਼ੱਕੀ ਪੈਕੇਟ ਨਾਲ ਮਿਲਣ ਕਾਰਨ ਹੜਕੰਪ ਮਚ ਗਿਆ। ਆਸਟ੍ਰੇਲੀਆਈ ਫੈਡਰਲ ਪੁਲਸ ਹੁਣ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਮੈਲਬੌਰਨ ਵਿਚ ਘੱਟੋ-ਘੱਟ 10 ਕੌਂਸਲੇਟ ਪ੍ਰਭਾਵਿਤ ਹੋਏ ਹਨ। ਇਕ ਅਧਿਕਾਰਕ ਬਿਆਨ ਮੁਤਾਬਕ,''ਐਮਰਜੈਂਸੀ ਸੇਵਾਵਾਂ ਇਨ੍ਹਾਂ ਪੈਕੇਟਾਂ ਦੀ ਜਾਂਚ ਕਰ ਰਹੀ ਹੈ। ਹਾਲਤਾਂ ਦੀ ਜਾਂਚ ਕੀਤੀ ਜਾ ਰਹੀ ਹੈ।''
ਐਮਰਜੈਂਸੀ ਸੇਵਾਵਾਂ ਨੂੰ ਪਹਿਲੀ ਵਾਰ ਮੈਲਬੌਰਨ ਦੇ ਦੂਤਘਰਾਂ ਵਿਚ ਸ਼ੱਕੀ ਪੈਕੇਟ ਮਿਲਣ ਬਾਰੇ ਸੂਚਿਤ ਕੀਤਾ ਗਿਆ ਸੀ। ਇਨ੍ਹਾਂ ਪੈਕੇਟਾਂ ਕਾਰਨ ਕੋਲੀਨਜ਼ ਸਟ੍ਰੀਟ 'ਤੇ ਸਥਿਤ ਯੂਨਾਈਟਿਡ ਕਿੰਗਡਮ ਕੌਂਸਲੇਟ, ਕੋਰੀਆਈ ਕੌਂਸਲੇਟ (ਸੈਂਟ ਕਿਲਡਾ ਰੋਡ), ਜਰਮਨ ਕੌਂਸਲੇਟ (ਕਵੀਨ ਸਟ੍ਰੀਟ), ਇਟਾਲੀਅਨ ਕੌਂਸਲੇਟ (ਸੈਂਟ ਕਿਲਡਾ ਰੋਡ), ਸਵਿਸ ਕੌਂਸਲੇਟ (ਐੱਸ਼ਵੁੱਡ), ਪਾਕਿਸਤਾਨ ਕੌਂਸਲੇਟ (ਕਾਰਡੀਗਨ ਪਲੇਸ), ਗ੍ਰੀਕ ਕੌਂਸਲੇਟ (ਐਲਬਰਟ ਰੋਡ) ਅਤੇ ਇੰਡੋਨੇਸ਼ੀਅਨ ਕੌਂਸਲੇਟ (ਕੁਈਨਜ਼ ਰੋਡ) ਪ੍ਰਭਾਵਿਤ ਹੋਏ ਹਨ।
ਇਕ ਸਮਾਚਾਰ ਏਜੰਸੀ ਵੱਲੋਂ ਲਈਆਂ ਗਈਆਂ ਤਸਵੀਰਾਂ ਵਿਚ ਸੈਂਟ ਕਿਲਡਾ ਰੋਡ 'ਤੇ ਅੱਗ ਬੁਝਾਊ ਕਰਮਚਾਰੀ ਅਤੇ ਐਂਬੂਲੈਂਸ ਵਿਕਟੋਰੀਆ ਦੇ ਪੈਰਾ ਮੈਡੀਕਲ ਅਧਿਕਾਰੀ ਭਾਰਤੀ ਕੌਂਸਲੇਟ ਅਤੇ ਯੂ.ਐੱਸ. ਕੌਂਸਲੇਟ ਦੇ ਬਾਹਰ ਇਕੱਠੇ ਹੋਏ ਦੇਖੇ ਜਾ ਸਕਦੇ ਹਨ। ਫੌਰੇਂਸਿਕ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਬਾਅਦ ਪੈਕੇਟਾਂ ਵਿਚ ਕੋਈ ਜ਼ਹਿਰੀਲਾ ਪਦਾਰਥ ਨਹੀਂ ਪਾਇਆ ਗਿਆ।
ਟਰੰਪ ਨੇ ਸਰਹੱਦ 'ਤੇ ਕੰਧ ਬਣਾਉਣ ਲਈ ਫਿਰ ਮੰਗਿਆ ਫੰਡ
NEXT STORY