ਸਿਡਨੀ (ਬਿਊਰੋ) ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਅੱਜ ਤੋਂ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਅੱਜ ਸਵੇਰੇ ਜਦੋਂ ਸਿਡਨੀ ਤੋਂ ਟ੍ਰਾਂਸ ਤਸਮਾਨ ਸਮਝੌਤੇ ਤਹਿਤ ਉੱਡੀ ਪਹਿਲੀ ਜੈਟਸਟਾਰ ਫਲਾਈਟ ਆਕਲੈਂਡ ਪਹੁੰਚੀ ਤਾਂ ਉਥੇ ਮੌਜੂਦ ਰਿਸ਼ਤੇਦਾਰਾਂ ਵੱਲੋਂ ਆਪਣੇ ਪਿਆਰਿਆਂ ਦਾ ਹੰਝੂਆਂ ਭਰਿਆ ਸਵਾਗਤ ਕੀਤਾ ਗਿਆ। ਬੀਤੇ ਇੱਕ ਸਾਲ ਤੋਂ ਚੱਲ ਰਹੇ ਲੰਬੇ ਇੰਤਜ਼ਾਰ ਦੇ ਖ਼ਾਤਮੇ ਦੀ ਖੁਸ਼ੀ, ਲੋਕਾਂ ਨੇ ਇਕ-ਦੂਜੇ ਦੇ ਗਲੇ ਲੱਗ ਕੇ ਮਨਾਈ।
ਅੱਜ ਇੱਥੇ 30 ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਹਨਾਂ ਵਿਚੋਂ ਕੁੱਲ 10,000 ਯਾਤਰੀਆਂ ਨੇ ਟ੍ਰਾਂਸ-ਤਸਮਾਨ ਰਸਤੇ ਉਡਾਣ ਭਰੀ ਹੈ।ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਬਾਬਤ ਖੁਸ਼ੀ ਜ਼ਾਹਿਰ ਕਰਦਿਆਂ ਆਪਣਾ ਬਿਆਨ ਜਾਰੀ ਕੀਤਾ ਅਤੇ ਆਉਣ ਵਾਲੇ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ।ਜੈਸਿੰਡਾ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਹੁਣ ਕੁਆਰੰਟੀਨ ਮੁਕਤ ਯਾਤਰਾਵਾਂ ਦੀ ਬਹਾਲੀ ਮੁੜ ਤੋਂ ਸ਼ੁਰੂ ਹੋ ਗਈ ਹੈ ਅਤੇ ਵਿਛੜੇ ਪਰਿਵਾਰ ਆਪਸ ਵਿਚ ਮਿਲ ਰਹੇ ਹਨ।
ਦਰਅਸਲ ਅੱਜ ਤੋਂ ਟ੍ਰਾਂਸ-ਤਸਮਾਨ ਸਮਝੌਤੇ ਤਹਿਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਕੋਰੋਨਾ ਕਾਰਨ ਬੰਦ ਪਈਆਂ ਫਲਾਈਟਾਂ ਮੁੜ ਤੋਂ ਚਾਲੂ ਹੋ ਗਈਆਂ ਹਨ। ਦੋਹਾਂ ਦੇਸ਼ਾਂ ਦੇ ਯਾਤਰੀਆਂ ਨੂੰ (ਇਸ ਵਿੱਚ ਵਿਦੇਸ਼ੀ ਯਾਤਰੀ ਵੀ ਸ਼ਾਮਿਲ ਹਨ) ਲਈ ਕੁਆਰੰਟੀਨ ਮੁਕਤ ਯਾਤਰਾਵਾਂ ਦਾ ਸਿਲਸਿਲਾ ਇੱਕ ਵਾਰੀ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਹਾਂਗਕਾਂਗ ਨੇ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ
ਆਸਟ੍ਰੇਲੀਆ ਤੋਂ ਵਧੀਕ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਦ ਨੇ ਕਿਹਾ ਕਿ ਹੁਣ ਸਰਕਾਰ ਹੋਰ ਦੇਸ਼ਾਂ ਦੇ ਯਾਤਰੀਆਂ ਵੱਲ ਵੀ ਧਿਆਨ ਦੇਣ ਲਈ ਉਤਸੁਕ ਹੈ ਪਰ ਇਸ ਲਈ ਦੁਨੀਆ ਵਿੱਚੋਂ ਮਿਲ ਰਹੇ ਕੋਰੋਨਾ ਸਬੰਧੀ ਅੰਕੜਿਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਗਲੇ 6 ਕੁ ਮਹੀਨਿਆਂ ਅੰਦਰ ਸਥਿਤੀਆਂ ਸਪਸ਼ੱਟ ਹੋ ਜਾਣਗੀਆਂ।
ਨੋਟ- ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਹਵਾਈ ਸੇਵਾ ਸ਼ੁਰੂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਮੋਦੀ ਦੇ ਬੰਗਲਾਦੇਸ਼ ਦੌਰੇ ਦੌਰਾਨ ਹਿੰਸਾ ਭੜਕਾਉਣ ਵਾਲਾ ਇਸਲਾਮੀ ਸਮੂਹ ਨਾਲ ਜੁੜਿਆ ਕੱਟੜਪੰਥੀ ਗ੍ਰਿਫ਼ਤਾਰ
NEXT STORY