ਸਿਡਨੀ - ਆਸਟ੍ਰੇਲੀਆ ਵਿਚ ਮਾਨਗਾ ਚੱਕਰਵਾਤ ਦਾ ਅਸਰ ਜ਼ਮੀਨ 'ਤੇ ਦਿੱਖਣ ਲੱਗਾ ਹੈ। ਇਸ ਦੇ ਕਾਰਨ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ਕਈ ਇਲਾਕਿਆਂ ਵਿਚ ਪਿਆ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਪੱਛਮੀ ਆਸਟ੍ਰੇਲੀਆ ਵਿਚ ਐਤਵਾਰ ਨੂੰ ਕਰੀਬ 50,000 ਈਕਾਈਆਂ ਦੀ ਬਿਜਲੀ ਚਲੀ ਗਈ। ਰਿਪੋਰਟਸ ਮੁਤਾਬਕ ਇਥੇ ਲੈਂਡਫਾਲ ਤੋਂ ਪਹਿਲਾਂ ਘਟੋਂ-ਘੱਟ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾ ਚੱਲੀਆਂ। ਸੋਮਵਾਰ ਨੂੰ ਤੂਫਾਨ ਦੇ ਹੋਰ ਜ਼ਿਆਦਾ ਤੇਜ਼ ਹੋਣ ਨਾਲ ਹਾਲਾਤ ਹੋਰ ਗੰਭੀਰ ਹੋਣ ਦਾ ਸ਼ੱਕ ਹੈ। ਪੱਛਮੀ ਆਸਟ੍ਰੇਲੀਆ ਦੇ ਫਾਇਰ ਐਂਡ ਐਮਰਜੰਸੀ ਡਿਪਾਰਟਮੈਂਟ ਦੇ ਐਕਟਿੰਗ ਅਸਿਸਟੈਂਟ ਕਮਿਸ਼ਨਰ ਜਾਨ ਬਰੂਮਹਾਲ ਮੁਤਾਬਕ ਇੰਨਾ ਭਿਆਨਕ ਤੂਫਾਨ 10 ਸਾਲ ਵਿਚ ਇਕ ਵਾਰ ਆਉਂਦਾ ਹੈ।
ਲੋਕਾਂ ਨੂੰ ਜਾਰੀ ਚਿਤਾਵਨੀ
ਜਾਨ ਨੇ ਦੱਸਿਆ ਕਿ ਆਮ ਤੌਰ 'ਤੇ ਇਥੇ ਤੂਫਾਨ ਦੱਖਣ-ਪੱਛਮੀ ਤੋਂ ਆਉਂਦੇ ਹਨ ਅਤੇ ਇਹ ਉੱਤਰ-ਪੱਛਮੀ ਤੋਂ ਆਇਆ ਹੈ। ਇਸ ਲਈ ਇਮਾਰਤਾਂ, ਛੱਤਾਂ ਅਤੇ ਹਲਕੀਆਂ ਚੀਜ਼ਾਂ 'ਤੇ ਇਸ ਦਾ ਜ਼ਿਆਦਾ ਅਸਰ ਹੋਵੇਗਾ। ਲੋਕਾਂ ਤੋਂ ਉਨ੍ਹਾਂ ਦੀ ਜਾਇਦਾਦ ਦੀ ਸੁਰੱਖਿਆ ਯਕੀਨਨ ਕਰਨ ਨੂੰ ਕਿਹਾ ਗਿਆ ਹੈ। ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੂੰ ਬੰਨ੍ਹ ਕੇ ਰੱਖਣ ਨੂੰ ਕਿਹਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਜੇਮਸ ਅੇਸ਼ਲੀ ਮੁਤਾਬਕ, ਮੌਸਮ ਦੀ ਸਥਿਤੀ ਜਟਿਲ ਹੈ ਅਤੇ ਬਦਲਦੀ ਜਾ ਰਹੀ ਹੈ। ਹਿੰਦ ਮਹਾਸਾਗਰ ਤੋਂ ਉਠਿਆ ਮਾਨਗਾ ਚੱਕਰਵਾਤ ਠੰਡੇ ਮਾਹੌਲ ਨਾਲ ਜਾ ਮਿਲਿਆ ਹੈ।
ਪਰਥ ਵਿਚ ਖਰਾਬ ਹੋਣਗੇ ਹਾਲਾਤ
ਪਰਥ ਦੇ ਮੈਟਰੋਪਾਲਿਟਨ ਇਲਾਕੇ ਵਿਚ 37,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਤੂਫਾਨ ਤੋਂ ਬਾਅਦ ਚਲੀ ਗਈ ਹੈ। ਇਕ ਪਾਵਰ ਕੰਪਨੀ ਨੇ ਦੱਸਿਆ ਕਿ ਲੋਕਾਂ ਨੂੰ ਘਰਾਂ ਵਿਚ ਰਾਤ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਸਕਦਾ ਹੈ ਕਿਉਂਕਿ ਅਜੇ ਮੁਰੰਮਤ ਕਰਨਾ ਖਤਰਨਾਕ ਹੋਵੇਗਾ। ਪਰਥ ਵਿਚ ਹਾਲਾਤ ਸੋਮਵਾਰ ਸਵੇਰ ਤੱਕ ਖਰਾਬ ਹੋ ਸਕਦੇ ਹਨ ਅਤੇ ਦੁਪਹਿਰ ਤੋਂ ਪਹਿਲਾਂ ਰਾਹਤ ਦੀ ਉਮੀਦ ਨਹੀਂ ਹੈ। ਇਥੇ ਦੱਖਣ-ਪੱਛਮੀ ਇਲਾਕੇ 'ਤੇ ਸਭ ਤੋਂ ਜ਼ਿਆਦਾ ਅਸਰ ਰਹਿਣ ਵਾਲਾ ਹੈ। ਪਰਥ ਵਿਚ ਕਈ ਇਮਾਰਤਾਂ, ਘਰਾਂ, ਕੰਧਾਂ ਅਤੇ ਬਿਜਲੀ ਦੇ ਉਪਕਰਣਾਂ ਨੂੰ ਨੁਕਸਾਨ ਦੀ ਖਬਰ ਹੈ।
2 ਮਹੀਨੇ ਬਾਅਦ ਗਲੇ ਮਿਲ ਕੇ ਰੋਏ ਮਾਲਕ ਅਤੇ ਗਧਾ
NEXT STORY