ਮੈਡ੍ਰਿਡ (ਇੰਟ.)–ਕੋਰੋਨਾ ਵਾਇਰਸ ਨੇ ਭਿਆਨਕ ਸਮਾਜਿਕ ਸੰਕਟ ਪੈਦਾ ਕਰ ਦਿੱਤਾ ਹੈ। ਜਾਨ ’ਤੇ ਸੰਕਟ ਬਣ ਕੇ ਛਾਏ ਇਸ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਸਮਾਜਿਕ ਦੂਰੀ ਵਰਤਣੀ ਪੈ ਰਹੀ ਹੈ ਅਤੇ ਇਹ ਦੂਰੀ ਲੋਕਾਂ ਨੂੰ ਆਪਣਿਆਂ ਤੋਂ ਦੂਰ ਰੱਖ ਰਹੀ ਹੈ। ਸਪੇਨ ’ਚ ਜਦੋਂ ਪਾਬੰਦੀਆਂ ਹਟਣੀਆਂ ਸ਼ੁਰੂ ਹੋਈਆਂ ਤਾਂ ਲੋਕ ਆਪਣਿਆਂ ਨਾਲ ਮਿਲ ਕੇ ਕਾਫੀ ਭਾਵੁਕ ਨਜ਼ਰ ਆਏ। ਇਥੋਂ ਤੱਕ ਕਿ ਆਪਣੇ ਪਾਲਤੂ ਜਾਨਵਰਾਂ ਨਾਲ ਮਿਲ ਕੇ ਵੀ ਰੋ ਪਏ।
ਸਪੇਨ ’ਚ ਕਈ ਦਿਨਾਂ ਦੇ ਲਾਕਡਾਊਨ ਤੋਂ ਬਾਅਦ ਇਕ ਵਿਅਕਤੀ ਆਪਣੇ ਪਾਲਤੂ ਗਧੇ ਨਾਲ ਮਿਲਿਆ ਅਤੇ ਮੁਲਾਕਾਤ ਦੌਰਾਨ ਦੋਹਾਂ ਦੀਆਂ ਅੱਖਾਂ ’ਚੋਂ ਹੰਝੂ ਨਿਕਲ ਰਹੇ ਸਨ। ਦੋਵੇ ਲਗਭਗ 2 ਮਹੀਨੇ ਤੋਂ ਨਹੀਂ ਮਿਲੇ ਸਨ। ਇਸਮਾਈਲ ਫਰਨਾਂਡੀਸ ਨਾਂ ਦੇ ਵਿਅਕਤੀ ਨੇ ਪਾਬੰਦੀਆਂ ’ਚ ਛੋਟ ਮਿਲਦੇ ਹੀ ਸਭ ਤੋਂ ਪਹਿਲਾਂ ਆਪਣੇ ਫਾਰਮ ਹਾਊਸ ਦਾ ਦੌਰਾ ਕੀਤਾ। ਜਿਥੇ ਉਸ ਨੇ ਆਪਣੇ ਭਰਾ ਅਤੇ ਪਾਲਤੂ ਗਧੇ ਨਾਲ ਮੁਲਾਕਾਤ ਕੀਤੀ। ਗਧਾ ਉਸ ਨੂੰ ਦੇਖ ਕੇ ਰੋਣ ਵਰਗੀ ਆਵਾਜ਼ ਵੀ ਕੱਢਣ ਲੱਗਾ।
ਅਮਰੀਕਾ ਤੇ UN ਨੇ ਅਫਗਾਨਿਸਤਾਨ 'ਚ ਜੰਗਬੰਦੀ ਦਾ ਕੀਤਾ ਸੁਆਗਤ
NEXT STORY