ਕੈਨਬਰਾ (ਵਾਰਤਾ): ਆਸਟ੍ਰੇਲੀਆ ਨੇ ਰੂਸ ਖ਼ਿਲਾਫ਼ ਇਕ ਹੋਰ ਸਖ਼ਤ ਕਦਮ ਚੁੱਕਿਆ ਹੈ। ਆਸਟ੍ਰੇਲੀਆ ਨੇ ਦੇਸ਼ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਦੀ ਵੈੱਬਸਾਈਟ 'ਤੇ ਗੈਜ਼ਪ੍ਰੋਮ, ਟ੍ਰਾਂਸਨੇਫਟ, ਰੋਸਟੇਲੀਕਾਮ, ਰਸ਼ਹਾਈਡਰੋ ਸਮੇਤ 14 ਰੂਸੀ ਕੰਪਨੀਆਂ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਮੰਤਰੀ ਨੇ ਸੋਲੋਮਨ-ਚੀਨ ਸਮਝੌਤੇ ਨੂੰ ਖ਼ਤਮ ਕਰਾਉਣ ਦੀ ਕੀਤੀ ਕੋਸ਼ਿਸ਼
ਸੂਚੀ ਦੇ ਅਨੁਸਾਰ ਕਾਮਜ਼, ਯੂਨਾਈਟਿਡ ਸ਼ਿਪ ਬਿਲਡਿੰਗ ਕਾਰਪੋਰੇਸ਼ਨ, ਸੇਵਮਾਸ਼, ਅਲਰੋਸਾ, ਸੋਵਕਾਮਫਲੋਟ, ਰੂਸੀ ਰੇਲਵੇ ਅਤੇ ਹੋਰ ਕੰਪਨੀਆਂ ਖਿਲਾਫ ਪਾਬੰਦੀਆਂ ਲਗਾਈਆਂ ਗਈਆਂ ਸਨ।ਦੂਜੇ ਪਾਸੇ ਕੈਨੇਡਾ ਨੇ ਯੂਕ੍ਰੇਨ ਵੱਲ ਮਦਦ ਦਾ ਹੱਥ ਵਧਾਇਆ ਹੈ। ਰੂਸੀ ਫ਼ੌਜੀ ਕਾਰਵਾਈ ਦੌਰਾਨ ਕੈਨੇਡਾ ਯੂਕ੍ਰੇਨ ਨੂੰ 398 ਮਿਲੀਅਨ ਡਾਲਰ ਦਾ ਕਰਜ਼ਾ ਦੇਵੇਗਾ।
ਗਲਤ ਹੱਥਕੰਡੇ ਵਰਤ ਕੇ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਰਚੀਆਂ ਜਾ ਰਹੀਆਂ : ਤਨਮਨਜੀਤ ਢੇਸੀ
NEXT STORY