ਮੈਲਬੌਰਨ, (ਏਜੰਸੀ)— ਭਾਰਤ ਅਤੇ ਆਸਟ੍ਰੇਲੀਆ ਦੇ ਮੌਸਮ ਬਿਲਕੁਲ ਉਲਟ ਚੱਲਦੇ ਹਨ, ਜਿੱਥੇ ਭਾਰਤ 'ਚ ਗਰਮੀਆਂ ਸ਼ੁਰੂ ਹੋ ਰਹੀਆਂ ਹਨ , ਉੱਥੇ ਹੀ ਆਸਟ੍ਰੇਲੀਆ 'ਚ ਠੰਡ ਹੁਣ ਦਸਤਕ ਦੇ ਰਹੀ ਹੈ। ਸ਼ੁੱਕਰਵਾਰ ਦੀ ਰਾਤ ਨੂੰ ਇੱਥੋਂ ਦੇ ਸੂਬੇ ਵਿਕਟੋਰੀਆ 'ਚ ਲੋਕਾਂ ਨੂੰ ਕੰਬਣੀ ਛਿੜ ਗਈ ਕਿਉਂਕਿ ਮੌਸਮ ਕਾਫੀ ਠੰਡਾ ਹੋ ਗਿਆ ਸੀ। ਮੌਸਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ ਠੰਡ ਬਹੁਤ ਤੇਜ਼ ਪਵੇਗੀ ਅਤੇ ਠੰਡੀਆਂ ਹਵਾਵਾਂ ਲੋਕਾਂ ਨੂੰ ਠਾਰਣਗੀਆਂ। ਮਾਊਂਟਹੋਥਮ ਅਤੇ ਫਾਲਜ਼ ਕਰੀਕ 'ਚ ਤਾਂ ਬਰਫਬਾਰੀ ਹੋ ਵੀ ਚੁੱਕੀ ਹੈ। ਇਸ ਦੇ ਨਾਲ ਹੀ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ 'ਚ ਤੇਜ਼ ਮੀਂਹ ਪਿਆ।

ਜ਼ਿਕਰਯੋਗ ਹੈ ਕਿ ਇਕ ਦਮ ਮੌਸਮ ਬਦਲਣ ਨਾਲ ਲੋਕ ਵੀ ਹੈਰਾਨ ਰਹਿ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੈਲਬੌਰਨ 'ਚ ਸਿਰਫ 45 ਮਿੰਟਾਂ 'ਚ ਹੀ ਤਾਪਮਾਨ 10 ਸੈਲਸੀਅਸ ਘੱਟ ਗਿਆ। ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 5 ਵਜੇ ਤਾਪਮਾਨ 28 ਸੈਲਸੀਅਸ ਸੀ ਜੋ 5.45 'ਤੇ 18 ਸੈਲਸੀਅਸ 'ਤੇ ਪੁੱਜ ਗਿਆ। ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਕਾਰਨ ਇਮਾਰਤਾਂ ਅਤੇ ਕਾਰਾਂ ਨੂੰ ਨੁਕਸਾਨ ਪੁੱਜਾ ਹੈ। ਨਿਊ ਸਾਊਥ ਵੇਲਜ਼ 'ਚ ਟਰੇਵਰ ਤੂਫਾਨ ਦੇ ਆਉਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਨਿਊ ਸਾਊਥ ਵੇਲਜ਼ 'ਚ ਕੱਲ ਦੀ ਸਵੇਰ ਪਿਛਲੇ 15 ਸਾਲਾਂ ਬਾਅਦ ਮਾਰਚ ਦੀ ਠੰਡੀ ਸਵੇਰ ਹੋਵੇਗੀ।
ਚੀਨ : ਫੈਕਟਰੀ 'ਚ ਧਮਾਕਾ, 5 ਲੋਕਾਂ ਦੀ ਮੌਤ
NEXT STORY