ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਐਤਵਾਰ ਨੂੰ 30 ਹੋਰ ਮੌਤਾਂ ਹੋਈਆਂ ਹਨ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਨ੍ਹਾਂ ਮੌਤਾਂ ਵਿੱਚੋਂ 7,500 ਤੋਂ ਵੱਧ ਮੌਤਾਂ 2022 ਵਿੱਚ ਹੋਈਆਂ ਹਨ, ਜਿਸ ਦੌਰਾਨ ਪਾਬੰਦੀਆਂ ਨੂੰ ਵੱਡੇ ਪੱਧਰ 'ਤੇ ਖ਼ਤਮ ਕਰ ਦਿੱਤਾ ਗਿਆ ਹੈ।
ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.), ਜੋ ਕਿ ਆਸਟ੍ਰੇਲੀਆ ਦੀ ਆਬਾਦੀ ਦਾ 55 ਪ੍ਰਤੀਸ਼ਤ ਤੋਂ ਵੱਧ ਹਿੱਸਾ ਪਾਉਂਦੇ ਹਨ, ਦੇਸ਼ ਦੀਆਂ ਕੋਵਿਡ-19 ਮੌਤਾਂ ਦੇ 75 ਪ੍ਰਤੀਸ਼ਤ ਤੋਂ ਵੱਧ ਲਈ ਜ਼ਿੰਮੇਵਾਰ ਹਨ।ਆਸਟ੍ਰੇਲੀਆ ਦੀਆਂ ਕੋਰੋਨਾ ਵਾਇਰਸ ਮੌਤਾਂ ਵਿੱਚੋਂ ਲਗਭਗ 35 ਪ੍ਰਤੀਸ਼ਤ 80-89 ਸਾਲ ਦੀ ਉਮਰ ਦੇ ਸਨ, ਜਦਕਿ 90 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਮੌਤ ਦਰ 25 ਪ੍ਰਤੀਸ਼ਤ ਸੀ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਏਅਰਲਾਈਨਜ਼ ਦੀਆਂ ਟਿਕਟਾਂ ਦੀ ਵਧੀ ਕੀਮਤ, ਭਾਰਤੀਆਂ ਲਈ ਦੇਸ਼ ਪਰਤਣਾ ਹੋਇਆ ਔਖਾ
ਐਤਵਾਰ ਨੂੰ ਪੂਰੇ ਆਸਟ੍ਰੇਲੀਆ ਵਿੱਚ 30,000 ਤੋਂ ਵੱਧ ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ, ਜਿਸ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ ਲਗਭਗ 8.2 ਮਿਲੀਅਨ ਹੋ ਗਈ।ਸਿਹਤ ਅਤੇ ਬਜ਼ੁਰਗ ਦੇਖਭਾਲ ਮੰਤਰੀ ਮਾਰਕ ਬਟਲਰ ਨੇ ਹਾਲ ਹੀ ਵਿੱਚ ਲੋਕਾਂ ਨੂੰ ਹੋਰ ਸੁਰੱਖਿਆ ਪ੍ਰਦਾਨ ਕਰਨ ਲਈ ਬੂਸਟਰ ਡੋਜ਼ ਲੈਣ ਲਈ ਕਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਦੇ ਬੇਲਗੋਰੋਦ ’ਚ ਜ਼ਬਰਦਸਤ ਧਮਾਕੇ, ਹੋਈਆਂ ਤਿੰਨ ਮੌਤਾਂ
NEXT STORY