ਕੈਨਬਰਾ (ਭਾਸ਼ਾ): ਬ੍ਰਿਟੇਨ ਦੀ ਸੱਜੇ ਵਿੰਗ ਦੀ ਰਾਜਨੀਤਕ ਵਿਸ਼ਲੇਸ਼ਕ ਕੇਟੀ ਹਾਪਕਿਨਜ਼ ਨੂੰ ਆਸਟ੍ਰੇਲੀਆ ਤੋਂ ਵਾਪਸ ਭੇਜਿਆ ਜਾਵੇਗਾ ਕਿਉਂਕਿ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਉਹ ਦੇਸ਼ ਦੇ ਇਕਾਂਤਵਾਸ ਨਿਯਮਾਂ ਨੂੰ ਤੋੜਨਾ ਚਾਹੁੰਦੀ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਾਪਕਿਨਜ਼ ਇਕ ਰਿਆਲਿਟੀ ਟੀਵੀ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚੀ ਹੈ ਅਤੇ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਿਡਨੀ ਵਿਚ 14 ਦਿਨ ਦੇ ਲਾਜ਼ਮੀ ਇਕਾਂਤਵਾਸ ਵਿਚ ਹੈ। ਹੋਟਲ ਦੇ ਇਕਾਂਤਵਾਸ ਤੋਂ ਕੋਰੋਨਾ ਇਨਫੈਕਸ਼ਨ ਨਾ ਫੈਲੇ ਇਸ ਲਈ ਆਸਟ੍ਰੇਲੀਆਈ ਸਰਕਾਰ ਨੇ ਹਰੇਕ ਹਫ਼ਤੇ ਦੇਸ਼ ਆਉਣ ਵਾਲੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੀ ਗਿਣਤੀ ਅੱਧੀ ਕਰ ਦਿੱਤੀ ਹੈ। ਕਰੀਬ 34,000 ਆਸਟ੍ਰੇਲੀਆਈ ਦੇਸ਼ ਆਉਣ ਦੇ ਚਾਹਵਾਨ ਹਨ ਪਰ ਫਿਲਹਾਲ ਹੋਰ ਥਾਵਾਂ 'ਤੇ ਰਹਿਣ ਲਈ ਮਜਬੂਰ ਹਨ।
ਪੜ੍ਹੋ ਇਹ ਅਹਿਮ ਖਬਰ- ਡ੍ਰੈਗਨ ਦਾ ਨਵਾਂ ਮਿਸ਼ਨ, ਆਸਟ੍ਰੇਲੀਆਈ ਸਮੁੰਦਰ 'ਤੇ ਚੀਨੀ ਜਾਸੂਸੀ ਜਹਾਜ਼ ਦੀ ਨਜ਼ਰ
ਆਸਟ੍ਰੇਲੀਆ ਦੇ ਦੋ ਵੱਡੇ ਸ਼ਹਿਰਾਂ ਸਿਡਨੀ ਅਤੇ ਮੈਲਬੌਰਨ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਕਾਰਨ ਮਹਾਮਾਰੀ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਤਾਲਾਬੰਦੀ ਲਗਾਈ ਗਈ ਹੈ। ਗ੍ਰਹਿ ਮੰਤਰੀ ਕੈਰੇਨ ਐਂਡ੍ਰੀਊਜ਼ ਨੇ ਕਿਹਾ ਕਿ ਹਾਪਕਿਨਜ਼ ਨੇ ਇੰਸਟਾਗ੍ਰਾਮ 'ਤੇ ਇਕਾਂਤਵਾਸ ਦਾ ਨਿਯਮ ਤੋੜਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਹੈ ਇਸ ਲਈ ਉਹਨਾਂ ਨੂੰ ਦੇਸ਼ ਤੋਂ ਵਾਪਸ ਭੇਜਿਆ ਜਾਵੇਗਾ। ਐਂਡ੍ਰੀਊਜ਼ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਨੂੰ ਦੱਸਿਆ,''ਇਹ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕਹੀ। ਉਹਨਾਂ ਨੂੰ ਇੱਥੋਂ ਜਾਣਾ ਹੋਵੇਗਾ। ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਦੇਸ਼ ਤੋਂ ਭੇਜਣ ਦੀ ਵਿਵਸਥਾ ਕਰਾਂਗੇ।''
ਹਾਪਕਿਨਜ਼ ਆਪਣੇ ਮੁਸਲਿਮ ਵਿਰੋਧੀ ਬਿਆਨਾਂ ਨੂੰ ਲੈਕੇ ਸੁਰਖੀਆਂ ਵਿਚ ਰਹੀ ਹੈ ਅਤੇ ਉਹਨਾਂ ਨੇ ਮਹਾਮਾਰੀ ਦੌਰਾਨ ਤਾਲਾਬੰਦੀ ਨੂੰ 'ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ' ਦੱਸਿਆ ਹੈ। ਹਾਪਕਿਨਜ਼ 'ਬਿਗ ਬ੍ਰਦਰ ਵੀਆਈਪੀ' ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਈ ਸੀ ਜਿਸ ਦੇ ਨਿਰਮਾਤਾਵਾਂ ਸੇਵੇਨ ਨੈੱਟਵਰਕ ਅਤੇ ਏਂਡੇਮਾਲ ਸ਼ਾਈਨ ਆਸਟ੍ਰੇਲੀਆ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਦੇ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਗਿਆ ਹੈ।
ਨੋਟ- ਆਸਟ੍ਰੇਲੀਆ ਵੱਲੋਂ ਬ੍ਰਿਟਿਸ਼ ਰਾਜਨੀਤਕ ਵਿਸ਼ਲੇਸ਼ਕ 'ਤੇ ਕੀਤੀ ਕਾਰਵਾਈ ਸੰਬੰਧੀ ਕੁਮੈਂਟ ਕਰ ਦਿਓ ਰਾਏ।
ਇੱਕੋ ਤਾਰੀਖ਼ ਨੂੰ ਹੋਇਆ ਪਰਿਵਾਰ ਦੇ 9 ਮੈਂਬਰਾਂ ਦਾ ਜਨਮ, ਗਿਨੀਜ਼ ਬੁੱਕ 'ਚ ਦਰਜ ਹੋਇਆ ਨਾਮ
NEXT STORY