ਮੈਲਬੌਰਨ (ਮਨਦੀਪ ਸਿੰਘ ਸੈਣੀ)- ਇੰਗਲੈਂਡ ਦੀ ਸੰਸਥਾ 'ਦੀ ਇਕਾਨਮਿਸਟ ਇੰਟੈਲ਼ੀਜੈਂਸ ਯੂਨਿਟ' ਵਲੋਂ ਕਰਵਾਏ ਗਏ ਤਾਜ਼ੇ ਸਰਵੇਖਣ ਵਿੱਚ ਯੂਰਪੀ ਦੇਸ਼ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਹੈ। ਯੂਰਪੀ ਦੇਸ਼ ਆਸਟਰੀਆ ਦੇ ਸ਼ਹਿਰ ਵਿਆਨਾ ਅਤੇ ਖੂਬਸੂਰਤ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜਿਉਰਿਚ ਨੂੰ ਸਾਂਝੇ ਤੌਰ 'ਤੇ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਆਸਟ੍ਰੇਲੀਆਈ ਸ਼ਹਿਰ ਮੈਲਬੌਰਨ ਨੂੰ ਇਸ ਦਰਜਾਬੰਦੀ ਵਿੱਚ ਚੌਥਾ ਸਥਾਨ, ਸਿਡਨੀ ਨੂੰ ਛੇਵਾਂ ਅਤੇ ਐਡੀਲੇਡ ਨੂੰ ਨੌਵਾਂ ਸਥਾਨ ਹਾਸਿਲ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ-'ਭਾਰਤ-ਪਾਕਿ ਵਿਚੋਲਗੀ ਬਾਰੇ ਕੋਈ ਗੱਲ ਨਹੀਂ ਹੋਈ', Modi ਨੇ Trump ਨੂੰ ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)
ਇਹ ਸਰਵੇਖਣ ਵਿਸ਼ਵ ਦੇ 173 ਸ਼ਹਿਰਾਂ ਵਿੱਚ ਕਰਵਾਇਆ ਗਿਆ ਤੇ ਇਹ ਵਧੀਆਂ ਸਿਹਤ ਸਹੂਲਤਾਂ,ਵਾਤਾਵਰਨ,ਉੱਚ ਸਿੱਖਿਆ,ਬੁਨਿਆਦੀ ਢਾਂਚਾ, ਅਤੇ ਸੱਭਿਆਚਾਰ ਤੇ ਆਧਾਰਿਤ ਸੀ। ਇਸ ਦਰਜਾਬੰਦੀ ਵਿੱਚ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਨੂੰ ਪੰਜਵਾਂ, ਜਾਪਾਨ ਦੇ ਸ਼ਹਿਰ ਉਸਾਕਾ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨੂੰ ਸਾਂਝੇ ਤੌਰ 'ਤੇ ਸੱਤਵਾਂ ਦਰਜਾ ਹਾਸਿਲ ਹੋਇਆ ਹੈ। ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ। ਪਹਿਲਗਾਮ ਹਮਲੇ ਅਤੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਈ ਜੰਗ ਕਰਕੇ ਭਾਰਤੀ ਸ਼ਹਿਰ ਕੋਈ ਵੀ ਸਨਮਾਨਯੋਗ ਦਰਜਾ ਪ੍ਰਾਪਤ ਕਰਨ ਵਿੱਚ ਨਾਕਾਮ ਰਹੇ ਹਨ। ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਦਮਾਸਸ, ਕੀਵ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ, ਤ੍ਰਿਪੋਲੀ ਆਦਿ ਐਲਾਨੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Air India 'ਤੇ ਆ ਸਕਦੈ ਭਾਰੀ ਸੰਕਟ, ਅੰਤਰਰਾਸ਼ਟਰੀ ਪੱਧਰ 'ਤੇ ਹੋ ਸਕਦੀ ਹੈ ਵੱਡੀ ਕਾਰਵਾਈ
NEXT STORY