ਰੋਮ (ਕੈਂਥ) : ਇਟਲੀ ਦੀ ਰਾਜਧਾਨੀ ਰੋਮ ਵਿੱਚ ਰਹਿਣ ਬਸੇਰਾ ਕਰਦੀ ਮਾਂ ਭਗਵਤੀ ਦੀ ਸੰਗਤ ਲਈ ਇੱਕ ਵਿਸ਼ੇਸ਼ ਖੁਸ਼ਖਬਰੀ ਜੈ ਮਾਤਾ ਚਿੰਤਪੁਰਨੀ ਸੇਵਾ ਦਲ ਮੰਡਲ ਰੋਮਾ ਵਲੋਂ ਪ੍ਰੈਸ ਨੂੰ ਦਿੰਦਿਆਂ ਕਿਹਾ ਗਿਆ ਹੈ ਕਿ 9 ਅਗਸਤ ਦਿਨ ਸ਼ਨੀਵਾਰ 2025 ਨੂੰ ਸੂਬੇ ਭਰ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਮਾਂ ਭਗਵਤੀ ਜਾਗਰਣ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮਹਾਮਾਈ ਦੀ ਮਹਿਮਾ ਦਾ ਸਾਰੀ ਰਾਤ ਗੁਣਗਾਣ ਕੀਤਾ ਜਾਵੇਗਾ। ਜਾਗਰਣ ਦੀ ਪੂਜਾ ਸ਼ਾਮ 7 ਵਜੇ ਸ਼ੁਰੂ ਹੋਵੇਗੀ, ਠੀਕ 8 ਵਜੇ ਜੋਤ ਨੂੰ ਪ੍ਰਚੰਡ ਕੀਤਾ ਜਾਵੇਗਾ ਅਤੇ ਰਾਤ 8.30 ਵਜੇ ਜਾਗਰਣ ਸ਼ੁਰੂ ਹੋਵੇਗਾ ਤੇ ਸਾਰੀ ਮਾਤਾ ਰਾਣੀ ਦੇ ਗੁਣ ਗਾਉਂਦੇ ਹੋਏ ਤੜਕੇ 5 ਵਜੇ ਤਾਰਾ ਰਾਣੀ ਦੀ ਆਰਤੀ ਨਾਲ ਸਮਾਪਤ ਹੋਵੇਗਾ।
ਇਹ ਵੀ ਪੜ੍ਹੋ : UK 'ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਪ੍ਰਜਵਲ ਪਟੇਲ ਨੂੰ ਕੀਤਾ ਗਿਆ ਡਿਪੋਰਟ, ਜਾਣੋ ਪੂਰਾ ਮਾਮਲਾ
ਇਸ ਮੌਕੇ ਇਟਲੀ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਰਾਜ ਗਾਇਕ ਕਾਲਾ ਪਨੇਸਰ, ਹਰੀਸ਼ ਭਾਰਗਵ, ਪੰਡਤ ਸੁਨੀਲ ਸ਼ਾਸ਼ਤਰੀ ਅਤੇ ਅਨਮੋਲ ਪਨੇਸਰ ਆਪਣੀ ਸੁਰੀਲੀ ਆਵਾਜ਼ ਵਿੱਚ ਮਾਂ ਭਗਵਤੀ ਦੇ ਨਾਮ ਦੇ ਜੈਕਾਰੇ ਲਗਾ ਕੇ ਮਾਤਾ ਦੀ ਮਹਿਮਾ ਦੀ ਭਗਤੀ ਵਿੱਚ ਲੀਨ ਹੋ ਕੇ ਗੁਣਗਾਨ ਕਰਨਗੇ। ਇਸ ਮਾਂ ਭਗਵਤੀ ਜਾਗਰਣ ਲਈ ਵਿਸ਼ੇਸ਼ ਸੇਵਾ ਭਾਈ ਅਮਨਦੀਪ ਸਿੰਘ ਰੋਮ ਨਿਭਾਅ ਰਹੇ ਹਨ, ਜਿਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਸੰਗਤ ਲਈ ਪ੍ਰੇਰਨਾਦਾਇਕ ਹਨ। ਇਸ ਮੌਕੇ ਮਾਤਾ ਰਾਣੀ ਦੇ ਖੁੱਲ੍ਹੇ ਭੰਡਾਰੇ ਅਤੁੱਟ ਵਰਤਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਇਹ ਦੇਸ਼; ਰਿਕਟਰ ਪੈਮਾਨੇ 'ਤੇ 5.8 ਰਹੀ ਤੀਬਰਤਾ, ਘਰਾਂ 'ਚੋਂ ਬਾਹਰ ਭੱਜੇ ਲੋਕ
NEXT STORY