ਕੈਨਬਰਾ (ਭਾਸ਼ਾ)- ਪੱਛਮੀ ਅਫ਼ਰੀਕਾ ਵਿੱਚ ਇਸਲਾਮਿਕ ਕੱਟੜਪੰਥੀਆਂ ਵੱਲੋਂ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਬੰਦੀ ਬਣਾਏ ਗਏ ਇੱਕ 88 ਸਾਲਾ ਆਸਟ੍ਰੇਲੀਆਈ ਡਾਕਟਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਆਸਟ੍ਰੇਲੀਆ ਵਾਪਸ ਆ ਗਿਆ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਕੇਨ ਇਲੀਅਟ ਸੁਰੱਖਿਅਤ ਅਤੇ ਠੀਕ ਸੀ ਅਤੇ ਵੀਰਵਾਰ ਰਾਤ ਨੂੰ ਆਪਣੀ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਦੁਬਾਰਾ ਮਿਲਿਆ।
ਵੋਂਗ ਨੇ ਸਿਡਨੀ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ "ਮੈਨੂੰ ਇਹ ਦੱਸਦੇ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਡਾ. ਕੇਨ ਇਲੀਅਟ, ਜੋ ਕਿ ਪੱਛਮੀ ਅਫ਼ਰੀਕਾ ਵਿੱਚ ਸੱਤ ਸਾਲਾਂ ਤੋਂ ਬੰਧਕ ਬਣਿਆ ਹੋਇਆ ਸੀ, ਆਸਟ੍ਰੇਲੀਆ ਵਿੱਚ ਆਪਣੇ ਪਰਿਵਾਰ ਨਾਲ ਮਿਲਿਆ ਹੈ।" ਇਲੀਅਟ ਅਤੇ ਉਸਦੀ ਪਤਨੀ ਨੂੰ ਬੁਰਕੀਨਾ ਫਾਸੋ ਵਿੱਚ ਅਗਵਾ ਕਰ ਲਿਆ ਗਿਆ ਸੀ, ਜਿੱਥੇ ਉਹ ਚਾਰ ਦਹਾਕਿਆਂ ਤੋਂ ਇੱਕ ਮੈਡੀਕਲ ਕਲੀਨਿਕ ਚਲਾ ਰਹੇ ਸਨ। ਜੋਸਲੀਨ ਇਲੀਅਟ ਨੂੰ ਤਿੰਨ ਹਫ਼ਤਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜਿਸ ਦਿਨ 15 ਜਨਵਰੀ, 2016 ਨੂੰ ਆਸਟ੍ਰੇਲੀਆਈ ਜੋੜੇ ਨੂੰ ਅਗਵਾ ਕੀਤਾ ਗਿਆ ਸੀ, ਉਸੇ ਦਿਨ ਬੁਰਕੀਨਾ ਫਾਸੋ ਦੀ ਰਾਜਧਾਨੀ ਓਆਗਾਡੌਗੂ ਵਿੱਚ ਇੱਕ ਕੱਟੜਪੰਥੀ ਹਮਲੇ ਵਿੱਚ 30 ਲੋਕ ਮਾਰੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 'ਗ੍ਰੀਨ ਕਾਰਡ' ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਲਈ ਅਹਿਮ ਖ਼ਬਰ
ਵੋਂਗ ਦੇ ਵਿਭਾਗ ਦੁਆਰਾ ਜਾਰੀ ਇੱਕ ਬਿਆਨ ਵਿੱਚ ਇਲੀਅਟ ਦੇ ਪਰਿਵਾਰ ਨੇ ਕਿਹਾ ਕਿ “ਅਸੀਂ ਪਰਮਾਤਮਾ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਪ੍ਰਾਰਥਨਾ ਕਰਨੀ ਜਾਰੀ ਰੱਖੀ। ਪਰਿਵਾਰ ਦੇ ਬਿਆਨ ਵਿੱਚ ਕਿਹਾ ਗਿਆ ਕਿ "ਅਸੀਂ ਆਪਣੀ ਰਾਹਤ ਦਾ ਪ੍ਰਗਟਾਵਾ ਕਰਦੇ ਹਾਂ ਕਿ ਡਾ. ਇਲੀਅਟ ਆਜ਼ਾਦ ਹਨ ਅਤੇ ਆਸਟ੍ਰੇਲੀਆ ਸਰਕਾਰ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਉਸਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸਹਾਇਤਾ ਕਰਦੇ ਰਹੇ,"। ਵੋਂਗ ਨੇ ਕਿਹਾ ਕਿ ਇਲੀਅਟ ਦੀ ਆਜ਼ਾਦੀ ਨੂੰ ਸੁਰੱਖਿਅਤ ਕਰਨ ਲਈ ਕੋਈ ਫਿਰੌਤੀ ਨਹੀਂ ਦਿੱਤੀ ਗਈ ਸੀ, ਪਰ ਉਸਦੀ ਰਿਹਾਈ ਬਾਰੇ ਕੋਈ ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਮੀਡੀਆ ਨੇ ਦੱਸਿਆ ਕਿ ਉਹ ਪੱਛਮੀ ਤੱਟ ਦੇ ਸ਼ਹਿਰ ਪਰਥ ਵਿੱਚ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਿਆ।ਪਰਿਵਾਰ ਨੇ ਅੱਗੇ ਕਿਹਾ ਕਿ "ਕਈ ਸਾਲ ਘਰ ਤੋਂ ਦੂਰ ਰਹਿਣ ਤੋਂ ਬਾਅਦ, 88 ਸਾਲਾ ਡਾ. ਇਲੀਅਟ ਨੂੰ ਹੁਣ ਆਰਾਮ ਕਰਨ ਅਤੇ ਨਿੱਜਤਾ ਦੀ ਲੋੜ ਹੈ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ ਹੜ੍ਹ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 13
NEXT STORY