ਪਰਥ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਵਿਚ 21 ਮਈ ਨੂੰ ਫ਼ੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਿਚ ਭਾਰਤ ਤੋਂ ਪੰਜਾਬੀ ਉਮੀਦਵਾਰ ਜੁਗਨਦੀਪ ਸਿੰਘ ਲਿਬਰਲ ਪਾਰਟੀ ਵਲੋਂ ਮੈਦਾਨ ਵਿਚ ਉਤਰੇ ਹਨ। ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਉਹਨਾਂ ਆਪਣੇ ਸਿਆਸੀ ਕੈਰੀਅਰ ਅਤੇ ਯੋਜਨਾਵਾਂ ਬਾਰੇ ਦੱਸਿਆ। ਜੁਗਨਦੀਪ ਸਿੰਘ ਨੇ ਦੱਸਿਆ ਕਿ ਸਿਡਨੀ ਦੇ ਪੱਛਮ ਵਿੱਚ ਚਿਫਲੇ ਦੀ ਸੀਟ 1969 ਵਿੱਚ ਇਸ ਦੇ ਗਠਨ ਤੋਂ ਬਾਅਦ ਲੇਬਰ ਦਾ ਗੜ੍ਹ ਰਹੀ ਹੈ। ਲਿਬਰਲ ਉਮੀਦਵਾਰ ਜੁਗਨਦੀਪ ਸਿੰਘ ਦਾ ਦਾਅਵਾ ਹੈ ਕਿ ਉਸ ਕੋਲ ਆਪਣੇ ਵਿਰੋਧੀ, ਲੇਬਰ ਦੇ ਮੌਜੂਦਾ ਐਮਪੀ ਐਡ ਹਿਊਸਿਕ ਦੇ ਵਿਰੁੱਧ ਇੱਕ ਉਚਿਤ ਮੌਕਾ ਹੈ, ਜੋ ਲਗਾਤਾਰ ਚੌਥੀ ਵਾਰ ਚੋਣ ਪ੍ਰਚਾਰ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਖੁਸ਼ਖ਼ਬਰੀ : ਨਿਊਜ਼ੀਲੈਂਡ ਜੁਲਾਈ ਦੇ ਅੰਤ ਤੋਂ ਖੋਲ੍ਹੇਗਾ ਅੰਤਰਰਾਸ਼ਟਰੀ ਸਰਹੱਦਾਂ
ਮਿਸਟਰ ਸਿੰਘ ਨੇ ਭਾਈਚਾਰੇ ਲਈ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ ਕਿ ਸਾਰੀਆਂ ਕਮਿਊਨਿਟੀਆਂ ਦਾ ਮੈਂ ਸਤਿਕਾਰ ਕਰਦਾ ਹਾਂ ਤੇ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹਲ ਕਰਾਂਗਾ। ਹੈਲਥ ਸਿਸਟਮ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਵਿੱਦਿਆ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਉਹਨਾਂ ਵਲੋਂ ਪਹਿਲਾਂ ਵੀ ਲੋਕ ਭਲਾਈ ਸੰਬੰਧੀ ਕੰਮ ਕੀਤੇ ਜਾ ਰਹੇ ਹਨ। ਬਾਕੀ ਵਿਕਾਸ ਦੇ ਮੁਦਿਆਂ ਨੂੰ ਪਹਿਲ 'ਤੇ ਰੱਖਿਆ ਜਾਵੇਗਾ, ਜਿਸ ਨਾਲ ਬੇਰੋਜ਼ਗਾਰੀ ਨੂੰ ਵੀ ਠੱਲ ਪੈ ਜਾਵੇਗੀ। ਉਹਨਾਂ ਕਿਹਾ ਕਿ ਲਿਬਰਲ ਪਾਰਟੀ ਨਾਲ ਲੋਕ ਆਪ ਮੂਹਰੇ ਹੋ ਕੇ ਜੁੜ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਧਿਐਨ 'ਚ ਦਾਅਵਾ, ਚੀਨ 'ਚ ਆਏਗੀ ਕੋਰੋਨਾ ਦੀ 'ਸੁਨਾਮੀ', ਜੁਲਾਈ ਤੱਕ 16 ਲੱਖ ਮੌਤਾਂ ਦਾ ਖਦਸ਼ਾ
NEXT STORY