ਬ੍ਰਿਸਬੇਨ (ਸਤਵਿੰਦਰ ਟੀਨੂੰ )- ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਫੈਡਰਲ ਸਰਕਾਰ ਨੇ ਨਵੇਂ ਨਿਰਦੇਸ਼ ਦੇ ਕੇ ਖਾਸ ਅਧਿਕਾਰ ਦਿੱਤੇ ਹਨ, ਜਿਸ ਨਾਲ ਹੁਣ ਘਰੇਲੂ ਹਿੰਸਾ ਦੇ ਦੋਸ਼ੀਆਂ ਦੀ ਖੈਰ ਨਹੀਂ। ਨਵੇਂ ਨਿਰਦੇਸ਼ਾਂ ਤਹਿਤ ਬਚਿੱਆਂ ਅਤੇ ਔਰਤਾਂ ਨਾਲ ਕੁੱਟਮਾਰ ਦੇ ਦੋਸ਼ੀਆਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ ਅਤੇ ਪਹਿਲਾਂ ਤੋਂ ਰਹਿ ਰਹੇ ਮੁਜਰਮਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ। ਇਮੀਗ੍ਰੇਸ਼ਨ ਮੰਤਰੀ ਮਾਣਯੋਗ ਡੇਵਿਡ ਕੋਲਮੈਨ ਵੱਲੋਂ ਪਿਛਲੇ ਦਿਨੀਂ ਪੇਸ਼ ਕੀਤਾ ਬਿੱਲ ਹੁਣ ਕਾਨੂੰਨ ਬਣ ਗਿਆ ਹੈ।
“ਜੇਕਰ ਤੁਸੀਂ ਬੱਚਿਆਂ ਅਤੇ ਔਰਤਾਂ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੇ ਦੋਸ਼ੀ ਹੋ ਤਾਂ ਤੁਸੀਂ ਆਸਟ੍ਰੇਲੀਆ ਨਹੀਂ ਆ ਸਕਦੇ। ਭਾਵੇਂ ਜੁਰਮ ਕਿਤੇ ਵੀ ਕੀਤਾ ਹੋਵੇ ਜਾਂ ਜੁਰਮ ਕੁੱਝ ਵੀ ਹੋਵੇ ਤੁਸੀਂ ਆਸਟ੍ਰੇਲੀਆ ਨਹੀਂ ਆ ਸਕਦੇ।” ਸ਼੍ਰੀਮਾਨ ਕੋਲਮੈਨ ਨੇ ਕਿਹਾ ਕਿ ਨਾਂ ਸਿਰਫ ਵੀਜ਼ਾ ਦੇਣ ਵੇਲੇ ਪਰ ਟ੍ਰਿਬਿਊਨਲ ਨੂੰ ਵੀ ਇਸ 'ਤੇ ਅਮਲ ਕਰਨਾ ਹੋਵੇਗਾ। ਕੁਝ ਮਾਮਲਿਆਂ ਵਿੱਚ ਇਮੀਗ੍ਰੇਸ਼ਨ ਵੱਲੋਂ ਰੱਦ ਕੀਤੇ ਵੀਜ਼ੇ ਟ੍ਰਿਬਿਊਨਲ ਨੇ ਬਹਾਲ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਕਾਨੂੰਨ ਤਹਿਤ ਅਜਿਹੇ ਲੋਕਾਂ ਦੇ ਵੀਜ਼ੇ ਰੱਦ ਹੁੰਦੇ ਸਨ, ਜਿਨ੍ਹਾਂ ਦਾ ਕਿਰਦਾਰ ਵਧੀਆ ਨਾਂ ਹੋਵੇ ਜਾਂ ਉਨ੍ਹਾਂ ਨੂੰ 12 ਮਹੀਨੇ ਦੀ ਸਜ਼ਾ ਹੋਈ ਹੋਵੇ।
ਚਮਤਕਾਰ : ਦੁਨੀਆ 'ਚ ਦੂਜੀ ਵਾਰ HIV ਪੀੜਤ ਮਰੀਜ਼ ਹੋਇਆ ਠੀਕ
NEXT STORY