ਟੋਕੀਓ- ਆਸਟਰੇਲੀਆ ਦੇ ਰਗਬੀ ਅਤੇ ਫੁੱਟਬਾਲ ਖਿਡਾਰੀਆਂ ਨੇ ਟੋਕੀਓ ਤੋਂ ਸਿਡਨੀ ਪਰਤਣ ਵਾਲੀ ਉਡਾਣ ’ਚ ਜੰਮ ਕੇ ਸ਼ਰਾਬ ਪੀ ਕੇ ਬਦਸਲੂਕੀ ਕੀਤੀ, ਜਿਸ ਦੀ ਦੇਸ਼ ਦੇ ਓਲੰਪਿਕ ਦਲ ਪ੍ਰਮੁੱਖ ਇਯਾਨ ਚੇਸਟਰਮੈਨ ਨੇ ਜੰਮ ਕੇ ਨਿੰਦਾ ਕੀਤੀ ਹੈ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ
ਚੇਸਟਰਮੈਨ ਨੇ ਬੁੱਧਵਾਰ ਨੂੰ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਵਾਪਸੀ ਦੀ ਉਡਾਣ ’ਚ ਖਰਾਬ ਵਰਤਾਅ ਕੀਤਾ ਅਤੇ ਸਟਾਫ ਦੀ ਗੱਲ ਨਹੀਂ ਮੰਨੀ। ਇਹ ਖਿਡਾਰੀ ਵੀਰਵਾਰ 29 ਜੁਲਾਈ ਦੀ ਸ਼ਾਮ ਤੋਂ ਹੀ ਪਾਰਟੀ ਕਰ ਰਹੇ ਸਨ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਿਡਨੀ ਰਵਾਨਾ ਹੋਣਾ ਸੀ। ਚੇਸਟਰਮੈਨ ਨੇ ਦੱਸਿਆ ਕਿ ਜਾਪਾਨ ਏਅਰਲਾਈਨ ਦੀ ਉਡਾਣ ’ਚ ਆਸਟਰੇਲੀਆ ਦੇ 49 ਖਿਡਾਰੀ ਸਨ। ਉਨ੍ਹਾਂ ਦੇ ਕੋਲ ਇਸ ਦਾ ਬਿਊਰਾ ਨਹੀਂ ਹੈ ਕਿ ਪ੍ਰੇਸ਼ਾਨੀ ਕਿਹੜੇ ਖਿਡਾਰੀਆਂ ਨੇ ਖੜ੍ਹੀ ਕੀਤੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਆਸਟਰੇਲੀਅਨ ਰਗਬੀ ਅਤੇ ਫੁੱਟਬਾਲ ਮਹਾਸੰਘ ਉਸਦੇ ਵਿਰੁੱਧ ਕਾਰਵਾਈ ਕਰੇਗੀ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ : ਪੈਂਟਾਗਨ ਨੇੜੇ ਇਕ ਟ੍ਰਾਂਜ਼ਿਟ ਸਟੇਸ਼ਨ 'ਤੇ ਹੋਏ ਹਮਲੇ ਦੌਰਾਨ ਹੋਈ ਪੁਲਸ ਅਧਿਕਾਰੀ ਦੀ ਮੌਤ
NEXT STORY